9“ਫਿਰ ਵੀ ਮੈਂ ਅਮੋਰੀਆਂ ਨੂੰ ਉਨ੍ਹਾਂ ਦੇ ਸਾਮ੍ਹਣੇ ਤਬਾਹ ਕਰ ਦਿੱਤਾ, ਭਾਵੇਂ ਉਹ ਦਿਆਰ ਵਰਗੇ ਉੱਚੇ ਅਤੇ ਬਲੂਤ ਵਾਂਗ ਮਜ਼ਬੂਤ ਸਨ। ਮੈਂ ਉਨ੍ਹਾਂ ਦੇ ਫਲ ਉੱਪਰੋਂ, ਅਤੇ ਹੇਠਾਂ ਉਨ੍ਹਾਂ ਦੀਆਂ ਜੜ੍ਹਾਂ ਨੂੰ ਤਬਾਹ ਕਰ ਦਿੱਤਾ।
10ਮੈਂ ਤੁਹਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਅਤੇ ਤੁਹਾਨੂੰ ਚਾਲੀ ਸਾਲ ਉਜਾੜ ਵਿੱਚ ਲੈ ਗਿਆ ਤਾਂ ਜੋ ਮੈਂ ਤੁਹਾਨੂੰ ਅਮੋਰੀਆਂ ਦੇ ਦੇਸ਼ ਉੱਤੇ ਅਧਿਕਾਰੀ ਬਣਾਵਾਂ।
11“ਮੈਂ ਤੁਹਾਡੇ ਬੱਚਿਆਂ ਵਿੱਚੋਂ ਨਬੀ, ਅਤੇ ਨਜ਼ੀਰ ਨੂੰ ਵੀ ਖੜ੍ਹਾ ਕੀਤਾ। ਹੇ ਇਸਰਾਏਲ ਦੇ ਲੋਕੋ, ਕੀ ਇਹ ਸੱਚ ਨਹੀਂ ਹੈ?” ਯਾਹਵੇਹ ਦੀ ਇਹ ਬਾਣੀ ਹੈ।
12“ਪਰ ਤੁਸੀਂ ਨਜ਼ੀਰ ਦੇ ਲੋਕਾਂ ਨੂੰ ਦਾਖ਼ਰਸ ਪਿਲਾਈ ਅਤੇ ਨਬੀਆਂ ਨੂੰ ਭਵਿੱਖਬਾਣੀ ਨਾ ਕਰਨ ਦਾ ਹੁਕਮ ਦਿੱਤਾ।
13“ਹੁਣ, ਮੈਂ ਤੁਹਾਨੂੰ ਉਸੇ ਤਰ੍ਹਾਂ ਕੁਚਲ ਦਿਆਂਗਾ, ਜਿਵੇਂ ਇੱਕ ਗੱਡਾ ਅਨਾਜ ਨਾਲ ਲੱਦਿਆ ਹੋਇਆ ਕੁਚਲਦਾ ਹੈ।