11“ਮੈਂ ਤੁਹਾਡੇ ਬੱਚਿਆਂ ਵਿੱਚੋਂ ਨਬੀ, ਅਤੇ ਨਜ਼ੀਰ ਨੂੰ ਵੀ ਖੜ੍ਹਾ ਕੀਤਾ। ਹੇ ਇਸਰਾਏਲ ਦੇ ਲੋਕੋ, ਕੀ ਇਹ ਸੱਚ ਨਹੀਂ ਹੈ?” ਯਾਹਵੇਹ ਦੀ ਇਹ ਬਾਣੀ ਹੈ।
12“ਪਰ ਤੁਸੀਂ ਨਜ਼ੀਰ ਦੇ ਲੋਕਾਂ ਨੂੰ ਦਾਖ਼ਰਸ ਪਿਲਾਈ ਅਤੇ ਨਬੀਆਂ ਨੂੰ ਭਵਿੱਖਬਾਣੀ ਨਾ ਕਰਨ ਦਾ ਹੁਕਮ ਦਿੱਤਾ।
13“ਹੁਣ, ਮੈਂ ਤੁਹਾਨੂੰ ਉਸੇ ਤਰ੍ਹਾਂ ਕੁਚਲ ਦਿਆਂਗਾ, ਜਿਵੇਂ ਇੱਕ ਗੱਡਾ ਅਨਾਜ ਨਾਲ ਲੱਦਿਆ ਹੋਇਆ ਕੁਚਲਦਾ ਹੈ।
14ਤੇਜ਼ ਦੌੜਨ ਵਾਲਾ ਨਹੀਂ ਬਚੇਗਾ, ਬਲਵਾਨ ਆਪਣੀ ਤਾਕਤ ਨੂੰ ਇਕੱਠਾ ਨਹੀਂ ਕਰੇਗਾ, ਅਤੇ ਸੂਰਬੀਰ ਆਪਣੀ ਜਾਨ ਨਹੀਂ ਬਚਾ ਸਕੇਗਾ।
15ਤੀਰਅੰਦਾਜ਼ ਆਪਣੀ ਥਾਂ ਨਹੀਂ ਖੜਾ ਹੋਵੇਗਾ, ਤੇਜ਼ ਦੌੜਨ ਵਾਲਾ ਸਿਪਾਹੀ ਭੱਜ ਨਹੀਂ ਸਕੇਗਾ, ਅਤੇ ਘੋੜਸਵਾਰ ਆਪਣੀ ਜਾਨ ਨਹੀਂ ਬਚਾ ਸਕੇਗਾ।