ਆਮੋਸ 2

ਤੇਜ਼ ਦੌੜਨ ਵਾਲਾ ਨਹੀਂ ਬਚੇਗਾ, ਬਲਵਾਨ ਆਪਣੀ ਤਾਕਤ ਨੂੰ ਇਕੱਠਾ ਨਹੀਂ ਕਰੇਗਾ, ਅਤੇ ਸੂਰਬੀਰ ਆਪਣੀ ਜਾਨ ਨਹੀਂ ਬਚਾ ਸਕੇਗਾ।

Amos 2:14 (UKJV) Therefore the flight shall perish from the swift, and the strong shall not strengthen his force, neither shall the mighty deliver himself:

12“ਪਰ ਤੁਸੀਂ ਨਜ਼ੀਰ ਦੇ ਲੋਕਾਂ ਨੂੰ ਦਾਖ਼ਰਸ ਪਿਲਾਈ ਅਤੇ ਨਬੀਆਂ ਨੂੰ ਭਵਿੱਖਬਾਣੀ ਨਾ ਕਰਨ ਦਾ ਹੁਕਮ ਦਿੱਤਾ।

13“ਹੁਣ, ਮੈਂ ਤੁਹਾਨੂੰ ਉਸੇ ਤਰ੍ਹਾਂ ਕੁਚਲ ਦਿਆਂਗਾ, ਜਿਵੇਂ ਇੱਕ ਗੱਡਾ ਅਨਾਜ ਨਾਲ ਲੱਦਿਆ ਹੋਇਆ ਕੁਚਲਦਾ ਹੈ।

14ਤੇਜ਼ ਦੌੜਨ ਵਾਲਾ ਨਹੀਂ ਬਚੇਗਾ, ਬਲਵਾਨ ਆਪਣੀ ਤਾਕਤ ਨੂੰ ਇਕੱਠਾ ਨਹੀਂ ਕਰੇਗਾ, ਅਤੇ ਸੂਰਬੀਰ ਆਪਣੀ ਜਾਨ ਨਹੀਂ ਬਚਾ ਸਕੇਗਾ।

15ਤੀਰਅੰਦਾਜ਼ ਆਪਣੀ ਥਾਂ ਨਹੀਂ ਖੜਾ ਹੋਵੇਗਾ, ਤੇਜ਼ ਦੌੜਨ ਵਾਲਾ ਸਿਪਾਹੀ ਭੱਜ ਨਹੀਂ ਸਕੇਗਾ, ਅਤੇ ਘੋੜਸਵਾਰ ਆਪਣੀ ਜਾਨ ਨਹੀਂ ਬਚਾ ਸਕੇਗਾ।

16ਉਸ ਦਿਨ ਸਭ ਤੋਂ ਬਹਾਦਰ ਯੋਧੇ ਵੀ, ਨੰਗੇ ਹੋ ਕੇ ਭੱਜਣਗੇ,” ਯਾਹਵੇਹ ਦੀ ਇਹ ਬਾਣੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.