1ਹੇ ਇਸਰਾਏਲ ਦੇ ਲੋਕੋ, ਇਹ ਸ਼ਬਦ ਸੁਣੋ, ਉਹ ਸ਼ਬਦ ਜੋ ਯਾਹਵੇਹ ਨੇ ਤੁਹਾਡੇ ਵਿਰੁੱਧ ਬੋਲਿਆ ਹੈ; ਉਸ ਸਾਰੇ ਪਰਿਵਾਰ ਦੇ ਵਿਰੁੱਧ ਜਿਸ ਨੂੰ ਮੈਂ ਮਿਸਰ ਵਿੱਚੋਂ ਲਿਆਇਆ ਹਾਂ:
2“ਮੈਂ ਧਰਤੀ ਦੇ ਸਾਰੇ ਪਰਿਵਾਰਾਂ ਵਿੱਚੋਂ ਸਿਰਫ ਤੁਹਾਨੂੰ ਹੀ ਚੁਣਿਆ ਹੈ; ਇਸ ਲਈ ਮੈਂ ਤੁਹਾਨੂੰ ਤੁਹਾਡੇ ਸਾਰੇ ਪਾਪਾਂ ਦੀ ਸਜ਼ਾ ਦਿਆਂਗਾ।”
3ਕੀ ਦੋ ਵਿਅਕਤੀ ਇਕੱਠੇ ਚੱਲਦੇ ਹਨ ਜਦ ਤੱਕ ਉਹ ਸਹਿਮਤ ਨਹੀਂ ਹੁੰਦੇ?