1ਹੇ ਇਸਰਾਏਲ ਦੇ ਲੋਕੋ, ਇਹ ਸ਼ਬਦ ਸੁਣੋ, ਉਹ ਸ਼ਬਦ ਜੋ ਯਾਹਵੇਹ ਨੇ ਤੁਹਾਡੇ ਵਿਰੁੱਧ ਬੋਲਿਆ ਹੈ; ਉਸ ਸਾਰੇ ਪਰਿਵਾਰ ਦੇ ਵਿਰੁੱਧ ਜਿਸ ਨੂੰ ਮੈਂ ਮਿਸਰ ਵਿੱਚੋਂ ਲਿਆਇਆ ਹਾਂ:
2“ਮੈਂ ਧਰਤੀ ਦੇ ਸਾਰੇ ਪਰਿਵਾਰਾਂ ਵਿੱਚੋਂ ਸਿਰਫ ਤੁਹਾਨੂੰ ਹੀ ਚੁਣਿਆ ਹੈ; ਇਸ ਲਈ ਮੈਂ ਤੁਹਾਨੂੰ ਤੁਹਾਡੇ ਸਾਰੇ ਪਾਪਾਂ ਦੀ ਸਜ਼ਾ ਦਿਆਂਗਾ।”
3ਕੀ ਦੋ ਵਿਅਕਤੀ ਇਕੱਠੇ ਚੱਲਦੇ ਹਨ ਜਦ ਤੱਕ ਉਹ ਸਹਿਮਤ ਨਹੀਂ ਹੁੰਦੇ?
4ਕੀ ਸ਼ੇਰ ਝਾੜੀਆਂ ਵਿੱਚ ਗਰਜਦਾ ਹੈ ਜਦੋਂ ਉਸਦਾ ਕੋਈ ਸ਼ਿਕਾਰ ਨਹੀਂ ਹੁੰਦਾ? ਕੀ ਇਹ ਆਪਣੇ ਡੇਰੇ ਵਿੱਚ ਗੂੰਜਦਾ ਹੈ ਜਦੋਂ ਇਸ ਨੇ ਕੁਝ ਫੜਿਆ ਹੀ ਨਹੀਂ ਹੁੰਦਾ?