8ਉਹ ਜਿਸਨੇ ਪਚਿਆ ਅਤੇ ਸਪਤ੍ਰਿਖ ਬਣਾਇਆ, ਜੋ ਅੱਧੀ ਰਾਤ ਨੂੰ ਸਵੇਰ ਵਿੱਚ ਬਦਲ ਦਿੰਦਾ ਹੈ ਅਤੇ ਦਿਨ ਨੂੰ ਰਾਤ ਵਿੱਚ ਬਦਲ ਦਿੰਦਾ ਹੈ, ਜੋ ਸਮੁੰਦਰ ਦੇ ਪਾਣੀਆਂ ਨੂੰ ਪੁਕਾਰਦਾ ਹੈ ਅਤੇ ਉਨ੍ਹਾਂ ਨੂੰ ਧਰਤੀ ਦੇ ਮੂੰਹ ਉੱਤੇ ਡੋਲ੍ਹਦਾ ਹੈ ਯਾਹਵੇਹ ਉਹ ਦਾ ਨਾਮ ਹੈ।
9ਜਿਹੜਾ ਛੇਤੀ ਨਾਲ ਬਲਵਾਨ ਦਾ ਵਿਨਾਸ਼ ਕਰ ਦਿੰਦਾ ਹੈ ਅਤੇ ਗੜ੍ਹਾਂ ਨੂੰ ਵੀ ਤਬਾਹ ਕਰ ਦਿੰਦਾ ਹੈ।
10ਅਜਿਹੇ ਲੋਕ ਹਨ ਜੋ ਅਦਾਲਤ ਵਿੱਚ ਨਿਆਂ ਕਰਨ ਵਾਲੇ ਨੂੰ ਨਫ਼ਰਤ ਕਰਦੇ ਹਨ ਅਤੇ ਸੱਚ ਬੋਲਣ ਵਾਲੇ ਨੂੰ ਨਫ਼ਰਤ ਕਰਦੇ ਹਨ।
11ਤੁਸੀਂ ਜੋ ਗਰੀਬ ਨੂੰ ਕੁਚਲਦੇ ਹੋ ਅਤੇ ਉਹਨਾਂ ਤੋਂ ਕਣਕ ਦੀ ਵਸੂਲੀ ਜ਼ਬਰਦਸਤੀ ਕਰਦੇ ਹੋ। ਇਸ ਲਈ, ਭਾਵੇਂ ਤੁਸੀਂ ਪੱਥਰ ਦੇ ਘਰ ਬਣਾਏ ਹਨ, ਤੁਸੀਂ ਉਨ੍ਹਾਂ ਵਿੱਚ ਨਹੀਂ ਰਹੋਗੇ। ਭਾਵੇਂ ਤੁਸੀਂ ਹਰੇ ਅੰਗੂਰੀ ਬਾਗ ਲਗਾਏ ਹਨ, ਤੁਸੀਂ ਉਨ੍ਹਾਂ ਦੀ ਦਾਖਰਸ ਨਹੀਂ ਪੀਓਗੇ।
12ਕਿਉਂਕਿ ਮੈਂ ਜਾਣਦਾ ਹਾਂ ਕਿ ਤੁਹਾਡੇ ਅਪਰਾਧ ਕਿੰਨੇ ਹਨ, ਅਤੇ ਤੁਹਾਡੇ ਪਾਪ ਕਿੰਨੇ ਵੱਡੇ ਹਨ। ਤੁਸੀਂ ਨਿਰਦੋਸ਼ਾਂ ਤੇ ਜ਼ੁਲਮ ਕਰਦੇ ਹਨ ਅਤੇ ਰਿਸ਼ਵਤ ਲੈਂਦੇ ਹਨ ਅਤੇ ਅਦਾਲਤਾਂ ਵਿੱਚ ਗਰੀਬਾਂ ਨੂੰ ਨਿਆਂ ਤੋਂ ਵਾਂਝਾ ਕਰਦੇ ਹੋ।