ਆਮੋਸ 5

ਤੁਸੀਂ ਜੋ ਗਰੀਬ ਨੂੰ ਕੁਚਲਦੇ ਹੋ ਅਤੇ ਉਹਨਾਂ ਤੋਂ ਕਣਕ ਦੀ ਵਸੂਲੀ ਜ਼ਬਰਦਸਤੀ ਕਰਦੇ ਹੋ। ਇਸ ਲਈ, ਭਾਵੇਂ ਤੁਸੀਂ ਪੱਥਰ ਦੇ ਘਰ ਬਣਾਏ ਹਨ, ਤੁਸੀਂ ਉਨ੍ਹਾਂ ਵਿੱਚ ਨਹੀਂ ਰਹੋਗੇ। ਭਾਵੇਂ ਤੁਸੀਂ ਹਰੇ ਅੰਗੂਰੀ ਬਾਗ ਲਗਾਏ ਹਨ, ਤੁਸੀਂ ਉਨ੍ਹਾਂ ਦੀ ਦਾਖਰਸ ਨਹੀਂ ਪੀਓਗੇ।

Amos 5:11 (UKJV) Forasmuch therefore as your treading is upon the poor, and all of you take from him burdens of wheat: all of you have built houses of hewn stone, but all of you shall not dwell in them; all of you have planted pleasant vineyards, but all of you shall not drink wine of them.

9ਜਿਹੜਾ ਛੇਤੀ ਨਾਲ ਬਲਵਾਨ ਦਾ ਵਿਨਾਸ਼ ਕਰ ਦਿੰਦਾ ਹੈ ਅਤੇ ਗੜ੍ਹਾਂ ਨੂੰ ਵੀ ਤਬਾਹ ਕਰ ਦਿੰਦਾ ਹੈ।

10ਅਜਿਹੇ ਲੋਕ ਹਨ ਜੋ ਅਦਾਲਤ ਵਿੱਚ ਨਿਆਂ ਕਰਨ ਵਾਲੇ ਨੂੰ ਨਫ਼ਰਤ ਕਰਦੇ ਹਨ ਅਤੇ ਸੱਚ ਬੋਲਣ ਵਾਲੇ ਨੂੰ ਨਫ਼ਰਤ ਕਰਦੇ ਹਨ।

11ਤੁਸੀਂ ਜੋ ਗਰੀਬ ਨੂੰ ਕੁਚਲਦੇ ਹੋ ਅਤੇ ਉਹਨਾਂ ਤੋਂ ਕਣਕ ਦੀ ਵਸੂਲੀ ਜ਼ਬਰਦਸਤੀ ਕਰਦੇ ਹੋ। ਇਸ ਲਈ, ਭਾਵੇਂ ਤੁਸੀਂ ਪੱਥਰ ਦੇ ਘਰ ਬਣਾਏ ਹਨ, ਤੁਸੀਂ ਉਨ੍ਹਾਂ ਵਿੱਚ ਨਹੀਂ ਰਹੋਗੇ। ਭਾਵੇਂ ਤੁਸੀਂ ਹਰੇ ਅੰਗੂਰੀ ਬਾਗ ਲਗਾਏ ਹਨ, ਤੁਸੀਂ ਉਨ੍ਹਾਂ ਦੀ ਦਾਖਰਸ ਨਹੀਂ ਪੀਓਗੇ।

12ਕਿਉਂਕਿ ਮੈਂ ਜਾਣਦਾ ਹਾਂ ਕਿ ਤੁਹਾਡੇ ਅਪਰਾਧ ਕਿੰਨੇ ਹਨ, ਅਤੇ ਤੁਹਾਡੇ ਪਾਪ ਕਿੰਨੇ ਵੱਡੇ ਹਨ। ਤੁਸੀਂ ਨਿਰਦੋਸ਼ਾਂ ਤੇ ਜ਼ੁਲਮ ਕਰਦੇ ਹਨ ਅਤੇ ਰਿਸ਼ਵਤ ਲੈਂਦੇ ਹਨ ਅਤੇ ਅਦਾਲਤਾਂ ਵਿੱਚ ਗਰੀਬਾਂ ਨੂੰ ਨਿਆਂ ਤੋਂ ਵਾਂਝਾ ਕਰਦੇ ਹੋ।

13ਇਸ ਲਈ ਸੂਝਵਾਨ ਅਜਿਹੇ ਸਮਿਆਂ ਵਿੱਚ ਚੁੱਪ ਰਹਿੰਦੇ ਹਨ, ਕਿਉਂ ਜੋ ਇਹ ਸਮਾਂ ਬੁਰਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.