11ਤੁਸੀਂ ਜੋ ਗਰੀਬ ਨੂੰ ਕੁਚਲਦੇ ਹੋ ਅਤੇ ਉਹਨਾਂ ਤੋਂ ਕਣਕ ਦੀ ਵਸੂਲੀ ਜ਼ਬਰਦਸਤੀ ਕਰਦੇ ਹੋ। ਇਸ ਲਈ, ਭਾਵੇਂ ਤੁਸੀਂ ਪੱਥਰ ਦੇ ਘਰ ਬਣਾਏ ਹਨ, ਤੁਸੀਂ ਉਨ੍ਹਾਂ ਵਿੱਚ ਨਹੀਂ ਰਹੋਗੇ। ਭਾਵੇਂ ਤੁਸੀਂ ਹਰੇ ਅੰਗੂਰੀ ਬਾਗ ਲਗਾਏ ਹਨ, ਤੁਸੀਂ ਉਨ੍ਹਾਂ ਦੀ ਦਾਖਰਸ ਨਹੀਂ ਪੀਓਗੇ।
12ਕਿਉਂਕਿ ਮੈਂ ਜਾਣਦਾ ਹਾਂ ਕਿ ਤੁਹਾਡੇ ਅਪਰਾਧ ਕਿੰਨੇ ਹਨ, ਅਤੇ ਤੁਹਾਡੇ ਪਾਪ ਕਿੰਨੇ ਵੱਡੇ ਹਨ। ਤੁਸੀਂ ਨਿਰਦੋਸ਼ਾਂ ਤੇ ਜ਼ੁਲਮ ਕਰਦੇ ਹਨ ਅਤੇ ਰਿਸ਼ਵਤ ਲੈਂਦੇ ਹਨ ਅਤੇ ਅਦਾਲਤਾਂ ਵਿੱਚ ਗਰੀਬਾਂ ਨੂੰ ਨਿਆਂ ਤੋਂ ਵਾਂਝਾ ਕਰਦੇ ਹੋ।
13ਇਸ ਲਈ ਸੂਝਵਾਨ ਅਜਿਹੇ ਸਮਿਆਂ ਵਿੱਚ ਚੁੱਪ ਰਹਿੰਦੇ ਹਨ, ਕਿਉਂ ਜੋ ਇਹ ਸਮਾਂ ਬੁਰਾ ਹੈ।
14ਭਲਿਆਈ ਦੀ ਭਾਲ ਕਰੋ, ਬੁਰਿਆਈ ਦੀ ਨਹੀਂ, ਤਾਂ ਜੋ ਤੁਸੀਂ ਜੀਉਂਦੇ ਰਹੋ। ਤਦ ਯਾਹਵੇਹ ਸਰਵਸ਼ਕਤੀਮਾਨ ਤੁਹਾਡੇ ਨਾਲ ਹੋਵੇਗਾ, ਜਿਵੇਂ ਤੁਸੀਂ ਦਾਅਵਾ ਕਰਦੇ ਹੋ ਕਿ ਉਹ ਤੁਹਾਡੇ ਨਾਲ ਹੈ।
15ਬੁਰਿਆਈ ਨਾਲ ਨਫ਼ਰਤ ਕਰੋ, ਭਲਿਆਈ ਨੂੰ ਪਿਆਰ ਕਰੋ। ਅਦਾਲਤਾਂ ਵਿੱਚ ਨਿਆਂ ਕਾਇਮ ਰੱਖੋ। ਸ਼ਾਇਦ ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ ਯੋਸੇਫ਼ ਦੇ ਬਚੇ ਹੋਇਆ ਤੇ ਰਹਿਮ ਕਰੇ।