ਆਮੋਸ 5

ਉਹ ਜਿਸਨੇ ਪਚਿਆ ਅਤੇ ਸਪਤ੍ਰਿਖ ਬਣਾਇਆ, ਜੋ ਅੱਧੀ ਰਾਤ ਨੂੰ ਸਵੇਰ ਵਿੱਚ ਬਦਲ ਦਿੰਦਾ ਹੈ ਅਤੇ ਦਿਨ ਨੂੰ ਰਾਤ ਵਿੱਚ ਬਦਲ ਦਿੰਦਾ ਹੈ, ਜੋ ਸਮੁੰਦਰ ਦੇ ਪਾਣੀਆਂ ਨੂੰ ਪੁਕਾਰਦਾ ਹੈ ਅਤੇ ਉਨ੍ਹਾਂ ਨੂੰ ਧਰਤੀ ਦੇ ਮੂੰਹ ਉੱਤੇ ਡੋਲ੍ਹਦਾ ਹੈ ਯਾਹਵੇਹ ਉਹ ਦਾ ਨਾਮ ਹੈ।

Amos 5:8 (UKJV) Seek him that makes the seven stars and Orion, and turns the shadow of death into the morning, and makes the day dark with night: that calls for the waters of the sea, and pours them out upon the face of the earth: The LORD is his name:

6ਯਾਹਵੇਹ ਨੂੰ ਭਾਲੋ ਤਾਂ ਤੁਸੀਂ ਜੀਉਂਦੇ ਰਹੋਗੇ, ਨਹੀਂ ਤਾਂ ਉਹ ਯੋਸੇਫ਼ ਦੇ ਗੋਤਾਂ ਦੀ ਤਰ੍ਹਾਂ ਅੱਗ ਵਾਂਗੂੰ ਭੜਕੇਗਾ। ਅਤੇ ਉਨ੍ਹਾਂ ਨੂੰ ਭਸਮ ਕਰ ਦੇਵੇਗਾ, ਅਤੇ ਬੈਤਏਲ ਵਿੱਚ ਇਸ ਨੂੰ ਬੁਝਾਉਣ ਵਾਲਾ ਕੋਈ ਨਹੀਂ ਹੋਵੇਗਾ।

7ਅਜਿਹੇ ਲੋਕ ਹਨ ਜੋ ਨਿਆਂ ਨੂੰ ਕੁੜੱਤਣ ਵਿੱਚ ਬਦਲ ਦਿੰਦੇ ਹਨ ਅਤੇ ਧਰਮ ਨੂੰ ਜ਼ਮੀਨ ਤੇ ਸੁੱਟ ਦਿੰਦੇ ਹਨ।

8ਉਹ ਜਿਸਨੇ ਪਚਿਆ ਅਤੇ ਸਪਤ੍ਰਿਖ ਬਣਾਇਆ, ਜੋ ਅੱਧੀ ਰਾਤ ਨੂੰ ਸਵੇਰ ਵਿੱਚ ਬਦਲ ਦਿੰਦਾ ਹੈ ਅਤੇ ਦਿਨ ਨੂੰ ਰਾਤ ਵਿੱਚ ਬਦਲ ਦਿੰਦਾ ਹੈ, ਜੋ ਸਮੁੰਦਰ ਦੇ ਪਾਣੀਆਂ ਨੂੰ ਪੁਕਾਰਦਾ ਹੈ ਅਤੇ ਉਨ੍ਹਾਂ ਨੂੰ ਧਰਤੀ ਦੇ ਮੂੰਹ ਉੱਤੇ ਡੋਲ੍ਹਦਾ ਹੈ ਯਾਹਵੇਹ ਉਹ ਦਾ ਨਾਮ ਹੈ।

9ਜਿਹੜਾ ਛੇਤੀ ਨਾਲ ਬਲਵਾਨ ਦਾ ਵਿਨਾਸ਼ ਕਰ ਦਿੰਦਾ ਹੈ ਅਤੇ ਗੜ੍ਹਾਂ ਨੂੰ ਵੀ ਤਬਾਹ ਕਰ ਦਿੰਦਾ ਹੈ।

10ਅਜਿਹੇ ਲੋਕ ਹਨ ਜੋ ਅਦਾਲਤ ਵਿੱਚ ਨਿਆਂ ਕਰਨ ਵਾਲੇ ਨੂੰ ਨਫ਼ਰਤ ਕਰਦੇ ਹਨ ਅਤੇ ਸੱਚ ਬੋਲਣ ਵਾਲੇ ਨੂੰ ਨਫ਼ਰਤ ਕਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.