ਆਮੋਸ 5

ਅਜਿਹੇ ਲੋਕ ਹਨ ਜੋ ਨਿਆਂ ਨੂੰ ਕੁੜੱਤਣ ਵਿੱਚ ਬਦਲ ਦਿੰਦੇ ਹਨ ਅਤੇ ਧਰਮ ਨੂੰ ਜ਼ਮੀਨ ਤੇ ਸੁੱਟ ਦਿੰਦੇ ਹਨ।

Amos 5:7 (UKJV) All of you who turn judgment to wormwood, and leave off righteousness in the earth,

5ਬੈਤਏਲ ਨੂੰ ਨਾ ਭਾਲੋ, ਗਿਲਗਾਲ ਨੂੰ ਨਾ ਜਾਓ, ਬੇਰਸ਼ੇਬਾ ਨੂੰ ਨਾ ਜਾਓ। ਕਿਉਂ ਜੋ ਗਿਲਗਾਲ ਜ਼ਰੂਰ ਗ਼ੁਲਾਮੀ ਵਿੱਚ ਚਲਾ ਜਾਵੇਗਾ, ਅਤੇ ਬੈਤਏਲ ਨਾਸ ਹੋ ਜਾਵੇਗਾ।”

6ਯਾਹਵੇਹ ਨੂੰ ਭਾਲੋ ਤਾਂ ਤੁਸੀਂ ਜੀਉਂਦੇ ਰਹੋਗੇ, ਨਹੀਂ ਤਾਂ ਉਹ ਯੋਸੇਫ਼ ਦੇ ਗੋਤਾਂ ਦੀ ਤਰ੍ਹਾਂ ਅੱਗ ਵਾਂਗੂੰ ਭੜਕੇਗਾ। ਅਤੇ ਉਨ੍ਹਾਂ ਨੂੰ ਭਸਮ ਕਰ ਦੇਵੇਗਾ, ਅਤੇ ਬੈਤਏਲ ਵਿੱਚ ਇਸ ਨੂੰ ਬੁਝਾਉਣ ਵਾਲਾ ਕੋਈ ਨਹੀਂ ਹੋਵੇਗਾ।

7ਅਜਿਹੇ ਲੋਕ ਹਨ ਜੋ ਨਿਆਂ ਨੂੰ ਕੁੜੱਤਣ ਵਿੱਚ ਬਦਲ ਦਿੰਦੇ ਹਨ ਅਤੇ ਧਰਮ ਨੂੰ ਜ਼ਮੀਨ ਤੇ ਸੁੱਟ ਦਿੰਦੇ ਹਨ।

8ਉਹ ਜਿਸਨੇ ਪਚਿਆ ਅਤੇ ਸਪਤ੍ਰਿਖ ਬਣਾਇਆ, ਜੋ ਅੱਧੀ ਰਾਤ ਨੂੰ ਸਵੇਰ ਵਿੱਚ ਬਦਲ ਦਿੰਦਾ ਹੈ ਅਤੇ ਦਿਨ ਨੂੰ ਰਾਤ ਵਿੱਚ ਬਦਲ ਦਿੰਦਾ ਹੈ, ਜੋ ਸਮੁੰਦਰ ਦੇ ਪਾਣੀਆਂ ਨੂੰ ਪੁਕਾਰਦਾ ਹੈ ਅਤੇ ਉਨ੍ਹਾਂ ਨੂੰ ਧਰਤੀ ਦੇ ਮੂੰਹ ਉੱਤੇ ਡੋਲ੍ਹਦਾ ਹੈ ਯਾਹਵੇਹ ਉਹ ਦਾ ਨਾਮ ਹੈ।

9ਜਿਹੜਾ ਛੇਤੀ ਨਾਲ ਬਲਵਾਨ ਦਾ ਵਿਨਾਸ਼ ਕਰ ਦਿੰਦਾ ਹੈ ਅਤੇ ਗੜ੍ਹਾਂ ਨੂੰ ਵੀ ਤਬਾਹ ਕਰ ਦਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.