ਆਮੋਸ 7

ਕਿਉਂਕਿ ਆਮੋਸ ਇਹ ਆਖ ਰਿਹਾ ਹੈ: “ਯਾਰਾਬੁਆਮ ਤਲਵਾਰ ਨਾਲ ਮਰ ਜਾਵੇਗਾ, ਅਤੇ ਇਸਰਾਏਲ ਜ਼ਰੂਰ ਗ਼ੁਲਾਮੀ ਵਿੱਚ ਜਾਵੇਗਾ, ਆਪਣੇ ਦੇਸ਼ ਤੋਂ ਦੂਰ ਹੋ ਜਾਵੇਗਾ।”

Amos 7:11 (UKJV) For thus Amos says, Jeroboam shall die by the sword, and Israel shall surely be led away captive out of their own land.

9“ਇਸਹਾਕ ਦੀਆਂ ਉੱਚੀਆਂ ਥਾਵਾਂ ਤਬਾਹ ਹੋ ਜਾਣਗੀਆਂ, ਅਤੇ ਇਸਰਾਏਲ ਦੇ ਪਵਿੱਤਰ ਅਸਥਾਨ ਤਬਾਹ ਹੋ ਜਾਣਗੇ। ਅਤੇ ਮੈਂ ਆਪਣੀ ਤਲਵਾਰ ਲੈ ਕੇ ਯਾਰਾਬੁਆਮ ਦੇ ਘਰਾਣੇ ਉੱਤੇ ਹਮਲਾ ਕਰਾਂਗਾ।”

10ਤਦ ਬੈਤਏਲ ਦੇ ਜਾਜਕ ਅਮਸਯਾਹ ਨੇ ਇਸਰਾਏਲ ਦੇ ਰਾਜਾ ਯਾਰਾਬੁਆਮ ਨੂੰ ਸੁਨੇਹਾ ਭੇਜਿਆ, “ਆਮੋਸ ਇਸਰਾਏਲ ਦੇ ਦਿਲ ਵਿੱਚ ਤੁਹਾਡੇ ਵਿਰੁੱਧ ਇੱਕ ਸਾਜ਼ਿਸ਼ ਰਚ ਰਿਹਾ ਹੈ। ਧਰਤੀ ਉਸਦੇ ਸਾਰੇ ਸ਼ਬਦਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ।

11ਕਿਉਂਕਿ ਆਮੋਸ ਇਹ ਆਖ ਰਿਹਾ ਹੈ: “ਯਾਰਾਬੁਆਮ ਤਲਵਾਰ ਨਾਲ ਮਰ ਜਾਵੇਗਾ, ਅਤੇ ਇਸਰਾਏਲ ਜ਼ਰੂਰ ਗ਼ੁਲਾਮੀ ਵਿੱਚ ਜਾਵੇਗਾ, ਆਪਣੇ ਦੇਸ਼ ਤੋਂ ਦੂਰ ਹੋ ਜਾਵੇਗਾ।”

12ਤਦ ਅਮਸਯਾਹ ਨੇ ਆਮੋਸ ਨੂੰ ਆਖਿਆ, “ਹੇ ਦਰਸ਼ਣ ਦੇਖਣ ਵਾਲੇ ਬਾਹਰ ਨਿਕਲ ਜਾ! ਯਹੂਦਾਹ ਦੀ ਧਰਤੀ ਉੱਤੇ ਵਾਪਸ ਜਾਓ। ਉੱਥੇ ਆਪਣੀ ਰੋਟੀ ਕਮਾਓ ਅਤੇ ਉੱਥੇ ਆਪਣੀ ਭਵਿੱਖਬਾਣੀ ਕਰੋ।

13ਹੁਣ ਬੈਤਏਲ ਵਿੱਚ ਅਗੰਮਵਾਕ ਨਾ ਕਰੀ ਕਿਉਂ ਜੋ ਇਹ ਰਾਜੇ ਦਾ ਪਵਿੱਤਰ ਸਥਾਨ ਅਤੇ ਸ਼ਾਹੀ ਮਹਿਲ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.