10ਤਦ ਬੈਤਏਲ ਦੇ ਜਾਜਕ ਅਮਸਯਾਹ ਨੇ ਇਸਰਾਏਲ ਦੇ ਰਾਜਾ ਯਾਰਾਬੁਆਮ ਨੂੰ ਸੁਨੇਹਾ ਭੇਜਿਆ, “ਆਮੋਸ ਇਸਰਾਏਲ ਦੇ ਦਿਲ ਵਿੱਚ ਤੁਹਾਡੇ ਵਿਰੁੱਧ ਇੱਕ ਸਾਜ਼ਿਸ਼ ਰਚ ਰਿਹਾ ਹੈ। ਧਰਤੀ ਉਸਦੇ ਸਾਰੇ ਸ਼ਬਦਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ।
11ਕਿਉਂਕਿ ਆਮੋਸ ਇਹ ਆਖ ਰਿਹਾ ਹੈ: “ਯਾਰਾਬੁਆਮ ਤਲਵਾਰ ਨਾਲ ਮਰ ਜਾਵੇਗਾ, ਅਤੇ ਇਸਰਾਏਲ ਜ਼ਰੂਰ ਗ਼ੁਲਾਮੀ ਵਿੱਚ ਜਾਵੇਗਾ, ਆਪਣੇ ਦੇਸ਼ ਤੋਂ ਦੂਰ ਹੋ ਜਾਵੇਗਾ।”
12ਤਦ ਅਮਸਯਾਹ ਨੇ ਆਮੋਸ ਨੂੰ ਆਖਿਆ, “ਹੇ ਦਰਸ਼ਣ ਦੇਖਣ ਵਾਲੇ ਬਾਹਰ ਨਿਕਲ ਜਾ! ਯਹੂਦਾਹ ਦੀ ਧਰਤੀ ਉੱਤੇ ਵਾਪਸ ਜਾਓ। ਉੱਥੇ ਆਪਣੀ ਰੋਟੀ ਕਮਾਓ ਅਤੇ ਉੱਥੇ ਆਪਣੀ ਭਵਿੱਖਬਾਣੀ ਕਰੋ।
13ਹੁਣ ਬੈਤਏਲ ਵਿੱਚ ਅਗੰਮਵਾਕ ਨਾ ਕਰੀ ਕਿਉਂ ਜੋ ਇਹ ਰਾਜੇ ਦਾ ਪਵਿੱਤਰ ਸਥਾਨ ਅਤੇ ਸ਼ਾਹੀ ਮਹਿਲ ਹੈ।”
14ਆਮੋਸ ਨੇ ਅਮਸਯਾਹ ਨੂੰ ਉੱਤਰ ਦਿੱਤਾ, “ਮੈਂ ਨਾ ਤਾਂ ਨਬੀ ਸੀ ਅਤੇ ਨਾ ਹੀ ਕਿਸੇ ਨਬੀ ਦਾ ਪੁੱਤਰ, ਸਗੋਂ ਮੈਂ ਇੱਕ ਆਜੜੀ ਸੀ ਅਤੇ ਮੈਂ ਗੁੱਲਰ ਦੇ ਰੁੱਖਾਂ ਦੀ ਵੀ ਦੇਖਭਾਲ ਕਰਨ ਵਾਲਾ ਸੀ।