12ਤਦ ਅਮਸਯਾਹ ਨੇ ਆਮੋਸ ਨੂੰ ਆਖਿਆ, “ਹੇ ਦਰਸ਼ਣ ਦੇਖਣ ਵਾਲੇ ਬਾਹਰ ਨਿਕਲ ਜਾ! ਯਹੂਦਾਹ ਦੀ ਧਰਤੀ ਉੱਤੇ ਵਾਪਸ ਜਾਓ। ਉੱਥੇ ਆਪਣੀ ਰੋਟੀ ਕਮਾਓ ਅਤੇ ਉੱਥੇ ਆਪਣੀ ਭਵਿੱਖਬਾਣੀ ਕਰੋ।
13ਹੁਣ ਬੈਤਏਲ ਵਿੱਚ ਅਗੰਮਵਾਕ ਨਾ ਕਰੀ ਕਿਉਂ ਜੋ ਇਹ ਰਾਜੇ ਦਾ ਪਵਿੱਤਰ ਸਥਾਨ ਅਤੇ ਸ਼ਾਹੀ ਮਹਿਲ ਹੈ।”
14ਆਮੋਸ ਨੇ ਅਮਸਯਾਹ ਨੂੰ ਉੱਤਰ ਦਿੱਤਾ, “ਮੈਂ ਨਾ ਤਾਂ ਨਬੀ ਸੀ ਅਤੇ ਨਾ ਹੀ ਕਿਸੇ ਨਬੀ ਦਾ ਪੁੱਤਰ, ਸਗੋਂ ਮੈਂ ਇੱਕ ਆਜੜੀ ਸੀ ਅਤੇ ਮੈਂ ਗੁੱਲਰ ਦੇ ਰੁੱਖਾਂ ਦੀ ਵੀ ਦੇਖਭਾਲ ਕਰਨ ਵਾਲਾ ਸੀ।
15ਪਰ ਯਾਹਵੇਹ ਨੇ ਮੈਨੂੰ ਇੱਜੜ ਦੀ ਦੇਖਭਾਲ ਕਰਨ ਤੋਂ ਹਟਾ ਕੇ ਅਤੇ ਮੈਨੂੰ ਕਿਹਾ, ‘ਜਾ, ਮੇਰੀ ਪਰਜਾ ਇਸਰਾਏਲ ਨੂੰ ਅਗੰਮਵਾਕ ਕਰ।’
16ਇਸ ਲਈ ਹੁਣ, ਯਾਹਵੇਹ ਦਾ ਬਚਨ ਸੁਣੋ। ਤੁਸੀਂ ਆਖਦੇ ਹੋ, “ ‘ਇਸਰਾਏਲ ਦੇ ਵਿਰੁੱਧ ਅਗੰਮਵਾਕ ਨਾ ਕਰੋ, ਅਤੇ ਇਸਹਾਕ ਦੇ ਘਰਾਣੇ ਦੇ ਵਿਰੁੱਧ ਪ੍ਰਚਾਰ ਕਰਨਾ ਬੰਦ ਕਰ।’