ਆਮੋਸ 7

ਇਸ ਲਈ ਹੁਣ, ਯਾਹਵੇਹ ਦਾ ਬਚਨ ਸੁਣੋ। ਤੁਸੀਂ ਆਖਦੇ ਹੋ, “ ‘ਇਸਰਾਏਲ ਦੇ ਵਿਰੁੱਧ ਅਗੰਮਵਾਕ ਨਾ ਕਰੋ, ਅਤੇ ਇਸਹਾਕ ਦੇ ਘਰਾਣੇ ਦੇ ਵਿਰੁੱਧ ਪ੍ਰਚਾਰ ਕਰਨਾ ਬੰਦ ਕਰ।’

Amos 7:16 (UKJV) Now therefore hear you the word of the LORD: You says, Prophesy not against Israel, and drop not your word against the house of Isaac.

14ਆਮੋਸ ਨੇ ਅਮਸਯਾਹ ਨੂੰ ਉੱਤਰ ਦਿੱਤਾ, “ਮੈਂ ਨਾ ਤਾਂ ਨਬੀ ਸੀ ਅਤੇ ਨਾ ਹੀ ਕਿਸੇ ਨਬੀ ਦਾ ਪੁੱਤਰ, ਸਗੋਂ ਮੈਂ ਇੱਕ ਆਜੜੀ ਸੀ ਅਤੇ ਮੈਂ ਗੁੱਲਰ ਦੇ ਰੁੱਖਾਂ ਦੀ ਵੀ ਦੇਖਭਾਲ ਕਰਨ ਵਾਲਾ ਸੀ।

15ਪਰ ਯਾਹਵੇਹ ਨੇ ਮੈਨੂੰ ਇੱਜੜ ਦੀ ਦੇਖਭਾਲ ਕਰਨ ਤੋਂ ਹਟਾ ਕੇ ਅਤੇ ਮੈਨੂੰ ਕਿਹਾ, ‘ਜਾ, ਮੇਰੀ ਪਰਜਾ ਇਸਰਾਏਲ ਨੂੰ ਅਗੰਮਵਾਕ ਕਰ।’

16ਇਸ ਲਈ ਹੁਣ, ਯਾਹਵੇਹ ਦਾ ਬਚਨ ਸੁਣੋ। ਤੁਸੀਂ ਆਖਦੇ ਹੋ, “ ‘ਇਸਰਾਏਲ ਦੇ ਵਿਰੁੱਧ ਅਗੰਮਵਾਕ ਨਾ ਕਰੋ, ਅਤੇ ਇਸਹਾਕ ਦੇ ਘਰਾਣੇ ਦੇ ਵਿਰੁੱਧ ਪ੍ਰਚਾਰ ਕਰਨਾ ਬੰਦ ਕਰ।’

17“ਇਸ ਲਈ ਯਾਹਵੇਹ ਇਹ ਫ਼ਰਮਾਉਂਦਾ ਹੈ: “ ‘ਤੇਰੀ ਪਤਨੀ ਸ਼ਹਿਰ ਵਿੱਚ ਵੇਸਵਾ ਬਣ ਜਾਵੇਗੀ ਅਤੇ ਤੇਰੇ ਪੁੱਤਰ ਅਤੇ ਧੀਆਂ ਤਲਵਾਰ ਨਾਲ ਮਾਰੇ ਜਾਣਗੇ ਅਤੇ ਤੇਰੀ ਭੂਮੀ ਮਾਪ ਕੇ ਵੰਡ ਲਈ ਜਾਵੇਗੀ ਅਤੇ ਤੂੰ ਆਪ ਇੱਕ ਅਣਜਾਣੇ ਦੇਸ਼ ਵਿੱਚ ਮਰੇਂਗਾ ਅਤੇ ਇਸਰਾਏਲ ਆਪਣੇ ਦੇਸ਼ ਵਿੱਚੋਂ ਜ਼ਰੂਰ ਹੀ ਗ਼ੁਲਾਮੀ ਵਿੱਚ ਜਾਵੇਗਾ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.