15ਪਰ ਯਾਹਵੇਹ ਨੇ ਮੈਨੂੰ ਇੱਜੜ ਦੀ ਦੇਖਭਾਲ ਕਰਨ ਤੋਂ ਹਟਾ ਕੇ ਅਤੇ ਮੈਨੂੰ ਕਿਹਾ, ‘ਜਾ, ਮੇਰੀ ਪਰਜਾ ਇਸਰਾਏਲ ਨੂੰ ਅਗੰਮਵਾਕ ਕਰ।’
16ਇਸ ਲਈ ਹੁਣ, ਯਾਹਵੇਹ ਦਾ ਬਚਨ ਸੁਣੋ। ਤੁਸੀਂ ਆਖਦੇ ਹੋ, “ ‘ਇਸਰਾਏਲ ਦੇ ਵਿਰੁੱਧ ਅਗੰਮਵਾਕ ਨਾ ਕਰੋ, ਅਤੇ ਇਸਹਾਕ ਦੇ ਘਰਾਣੇ ਦੇ ਵਿਰੁੱਧ ਪ੍ਰਚਾਰ ਕਰਨਾ ਬੰਦ ਕਰ।’
17“ਇਸ ਲਈ ਯਾਹਵੇਹ ਇਹ ਫ਼ਰਮਾਉਂਦਾ ਹੈ: “ ‘ਤੇਰੀ ਪਤਨੀ ਸ਼ਹਿਰ ਵਿੱਚ ਵੇਸਵਾ ਬਣ ਜਾਵੇਗੀ ਅਤੇ ਤੇਰੇ ਪੁੱਤਰ ਅਤੇ ਧੀਆਂ ਤਲਵਾਰ ਨਾਲ ਮਾਰੇ ਜਾਣਗੇ ਅਤੇ ਤੇਰੀ ਭੂਮੀ ਮਾਪ ਕੇ ਵੰਡ ਲਈ ਜਾਵੇਗੀ ਅਤੇ ਤੂੰ ਆਪ ਇੱਕ ਅਣਜਾਣੇ ਦੇਸ਼ ਵਿੱਚ ਮਰੇਂਗਾ ਅਤੇ ਇਸਰਾਏਲ ਆਪਣੇ ਦੇਸ਼ ਵਿੱਚੋਂ ਜ਼ਰੂਰ ਹੀ ਗ਼ੁਲਾਮੀ ਵਿੱਚ ਜਾਵੇਗਾ।’ ”