ਆਮੋਸ 8

ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, “ਉਸ ਦਿਨ, ਮੰਦਰ ਦੇ ਗੀਤ ਵਿਰਲਾਪ ਵਿੱਚ ਬਦਲ ਜਾਣਗੇ। ਲਾਸ਼ਾਂ ਦਾ ਵੱਡਾ ਢੇਰ ਲੱਗੇਗਾ ਅਤੇ ਉਹ ਹਰੇਕ ਸਥਾਨ ਉੱਤੇ ਚੁੱਪ-ਚਾਪ ਸੁੱਟ ਦਿੱਤੀਆਂ ਜਾਣਗੀਆਂ!”

Amos 8:3 (UKJV) And the songs of the temple shall be wailings in that day, says the Lord GOD: there shall be many dead bodies in every place; they shall cast them forth with silence.

1ਇਹ ਉਹ ਹੈ ਜੋ ਯਾਹਵੇਹ ਨੇ ਮੈਨੂੰ ਦਿਖਾਇਆ: ਪੱਕੇ ਫਲਾਂ ਦੀ ਇੱਕ ਟੋਕਰੀ।

2ਉਸ ਨੇ ਪੁੱਛਿਆ, “ਆਮੋਸ, ਤੂੰ ਕੀ ਵੇਖਦਾ ਹੈ?” ਮੈਂ ਜਵਾਬ ਦਿੱਤਾ, “ਪੱਕੇ ਫਲਾਂ ਦੀ ਇੱਕ ਟੋਕਰੀ।” ਤਦ ਯਾਹਵੇਹ ਨੇ ਮੈਨੂੰ ਆਖਿਆ, “ਮੇਰੀ ਪਰਜਾ ਇਸਰਾਏਲ ਲਈ ਸਮਾਂ ਆ ਗਿਆ ਹੈ। ਮੈਂ ਉਨ੍ਹਾਂ ਨੂੰ ਹੁਣ ਬਖ਼ਸ਼ਾਂਗਾ ਨਹੀਂ।”

3ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, “ਉਸ ਦਿਨ, ਮੰਦਰ ਦੇ ਗੀਤ ਵਿਰਲਾਪ ਵਿੱਚ ਬਦਲ ਜਾਣਗੇ। ਲਾਸ਼ਾਂ ਦਾ ਵੱਡਾ ਢੇਰ ਲੱਗੇਗਾ ਅਤੇ ਉਹ ਹਰੇਕ ਸਥਾਨ ਉੱਤੇ ਚੁੱਪ-ਚਾਪ ਸੁੱਟ ਦਿੱਤੀਆਂ ਜਾਣਗੀਆਂ!”

4ਹੇ ਲੋੜਵੰਦਾਂ ਨੂੰ ਮਿੱਧਣ ਵਾਲੇ, ਅਤੇ ਦੇਸ਼ ਦੇ ਗਰੀਬਾਂ ਦਾ ਨਾਸ ਕਰਨ ਵਾਲੇ, ਇਹ ਸੁਣੋ,

5ਤੁਸੀਂ ਆਖਦੇ ਹੋਏ, “ਨਵਾਂ ਚੰਦ ਕਦੋਂ ਪੂਰਾ ਹੋਵੇਗਾ, ਤਾਂ ਜੋ ਅਸੀਂ ਅਨਾਜ ਵੇਚ ਸਕੀਏ, ਅਤੇ ਸਬਤ ਦਾ ਦਿਨ ਖਤਮ ਹੋ ਜਾਵੇਗਾ ਤਾਂ ਜੋ ਅਸੀਂ ਕਣਕ ਦੀ ਖਰੀਦ ਦਾਰੀ ਕਰ ਸਕੀਏ?” ਮਾਪ ਵਿੱਚ ਕਮੀ, ਕੀਮਤ ਵਿੱਚ ਵਾਧਾ ਅਤੇ ਬੇਈਮਾਨ ਦੀ ਤੱਕੜੀ ਨਾਲ ਧੋਖਾ ਕਰਦੇ ਹੋ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.