ਆਮੋਸ 8

ਤੁਸੀਂ ਆਖਦੇ ਹੋਏ, “ਨਵਾਂ ਚੰਦ ਕਦੋਂ ਪੂਰਾ ਹੋਵੇਗਾ, ਤਾਂ ਜੋ ਅਸੀਂ ਅਨਾਜ ਵੇਚ ਸਕੀਏ, ਅਤੇ ਸਬਤ ਦਾ ਦਿਨ ਖਤਮ ਹੋ ਜਾਵੇਗਾ ਤਾਂ ਜੋ ਅਸੀਂ ਕਣਕ ਦੀ ਖਰੀਦ ਦਾਰੀ ਕਰ ਸਕੀਏ?” ਮਾਪ ਵਿੱਚ ਕਮੀ, ਕੀਮਤ ਵਿੱਚ ਵਾਧਾ ਅਤੇ ਬੇਈਮਾਨ ਦੀ ਤੱਕੜੀ ਨਾਲ ਧੋਖਾ ਕਰਦੇ ਹੋ,

Amos 8:5 (UKJV) Saying, When will the new moon be gone, that we may sell corn? and the sabbath, that we may set forth wheat, making the ephah small, and the shekel great, and falsifying the balances by deceit?

3ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, “ਉਸ ਦਿਨ, ਮੰਦਰ ਦੇ ਗੀਤ ਵਿਰਲਾਪ ਵਿੱਚ ਬਦਲ ਜਾਣਗੇ। ਲਾਸ਼ਾਂ ਦਾ ਵੱਡਾ ਢੇਰ ਲੱਗੇਗਾ ਅਤੇ ਉਹ ਹਰੇਕ ਸਥਾਨ ਉੱਤੇ ਚੁੱਪ-ਚਾਪ ਸੁੱਟ ਦਿੱਤੀਆਂ ਜਾਣਗੀਆਂ!”

4ਹੇ ਲੋੜਵੰਦਾਂ ਨੂੰ ਮਿੱਧਣ ਵਾਲੇ, ਅਤੇ ਦੇਸ਼ ਦੇ ਗਰੀਬਾਂ ਦਾ ਨਾਸ ਕਰਨ ਵਾਲੇ, ਇਹ ਸੁਣੋ,

5ਤੁਸੀਂ ਆਖਦੇ ਹੋਏ, “ਨਵਾਂ ਚੰਦ ਕਦੋਂ ਪੂਰਾ ਹੋਵੇਗਾ, ਤਾਂ ਜੋ ਅਸੀਂ ਅਨਾਜ ਵੇਚ ਸਕੀਏ, ਅਤੇ ਸਬਤ ਦਾ ਦਿਨ ਖਤਮ ਹੋ ਜਾਵੇਗਾ ਤਾਂ ਜੋ ਅਸੀਂ ਕਣਕ ਦੀ ਖਰੀਦ ਦਾਰੀ ਕਰ ਸਕੀਏ?” ਮਾਪ ਵਿੱਚ ਕਮੀ, ਕੀਮਤ ਵਿੱਚ ਵਾਧਾ ਅਤੇ ਬੇਈਮਾਨ ਦੀ ਤੱਕੜੀ ਨਾਲ ਧੋਖਾ ਕਰਦੇ ਹੋ,

6ਤਾਂ ਜੋ ਅਸੀਂ ਗਰੀਬਾਂ ਨੂੰ ਚਾਂਦੀ ਨਾਲ ਅਤੇ ਕੰਗਾਲਾਂ ਨੂੰ ਜੁੱਤੀਆਂ ਦੇ ਇੱਕ ਜੋੜੇ ਨਾਲ ਮੁੱਲ ਲੈ ਲਈਏ ਅਤੇ ਕਣਕ ਦਾ ਕੂੜਾ ਵੇਚੀਏ।

7ਯਾਹਵੇਹ ਨੇ ਆਪਣੇ ਆਪ ਦੀ, ਯਾਕੋਬ ਦੇ ਹੰਕਾਰ ਦੀ ਸਹੁੰ ਖਾਧੀ ਹੈ: “ਮੈਂ ਕਦੇ ਵੀ ਉਨ੍ਹਾਂ ਦੇ ਕੀਤੇ ਹੋਏ ਕੰਮਾਂ ਨੂੰ ਨਹੀਂ ਭੁੱਲਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.