ਆਮੋਸ 8

ਤਾਂ ਜੋ ਅਸੀਂ ਗਰੀਬਾਂ ਨੂੰ ਚਾਂਦੀ ਨਾਲ ਅਤੇ ਕੰਗਾਲਾਂ ਨੂੰ ਜੁੱਤੀਆਂ ਦੇ ਇੱਕ ਜੋੜੇ ਨਾਲ ਮੁੱਲ ਲੈ ਲਈਏ ਅਤੇ ਕਣਕ ਦਾ ਕੂੜਾ ਵੇਚੀਏ।

Amos 8:6 (UKJV) That we may buy the poor for silver, and the needy for a pair of shoes; yea, and sell the refuse of the wheat?

4ਹੇ ਲੋੜਵੰਦਾਂ ਨੂੰ ਮਿੱਧਣ ਵਾਲੇ, ਅਤੇ ਦੇਸ਼ ਦੇ ਗਰੀਬਾਂ ਦਾ ਨਾਸ ਕਰਨ ਵਾਲੇ, ਇਹ ਸੁਣੋ,

5ਤੁਸੀਂ ਆਖਦੇ ਹੋਏ, “ਨਵਾਂ ਚੰਦ ਕਦੋਂ ਪੂਰਾ ਹੋਵੇਗਾ, ਤਾਂ ਜੋ ਅਸੀਂ ਅਨਾਜ ਵੇਚ ਸਕੀਏ, ਅਤੇ ਸਬਤ ਦਾ ਦਿਨ ਖਤਮ ਹੋ ਜਾਵੇਗਾ ਤਾਂ ਜੋ ਅਸੀਂ ਕਣਕ ਦੀ ਖਰੀਦ ਦਾਰੀ ਕਰ ਸਕੀਏ?” ਮਾਪ ਵਿੱਚ ਕਮੀ, ਕੀਮਤ ਵਿੱਚ ਵਾਧਾ ਅਤੇ ਬੇਈਮਾਨ ਦੀ ਤੱਕੜੀ ਨਾਲ ਧੋਖਾ ਕਰਦੇ ਹੋ,

6ਤਾਂ ਜੋ ਅਸੀਂ ਗਰੀਬਾਂ ਨੂੰ ਚਾਂਦੀ ਨਾਲ ਅਤੇ ਕੰਗਾਲਾਂ ਨੂੰ ਜੁੱਤੀਆਂ ਦੇ ਇੱਕ ਜੋੜੇ ਨਾਲ ਮੁੱਲ ਲੈ ਲਈਏ ਅਤੇ ਕਣਕ ਦਾ ਕੂੜਾ ਵੇਚੀਏ।

7ਯਾਹਵੇਹ ਨੇ ਆਪਣੇ ਆਪ ਦੀ, ਯਾਕੋਬ ਦੇ ਹੰਕਾਰ ਦੀ ਸਹੁੰ ਖਾਧੀ ਹੈ: “ਮੈਂ ਕਦੇ ਵੀ ਉਨ੍ਹਾਂ ਦੇ ਕੀਤੇ ਹੋਏ ਕੰਮਾਂ ਨੂੰ ਨਹੀਂ ਭੁੱਲਾਂਗਾ।

8“ਕੀ ਇਸ ਕਾਰਨ ਧਰਤੀ ਨਹੀਂ ਕੰਬੇਗੀ, ਅਤੇ ਉਸ ਵਿੱਚ ਰਹਿਣ ਵਾਲੇ ਸਾਰੇ ਸੋਗ ਨਾ ਕਰਨਗੇ? ਸਾਰੀ ਧਰਤੀ ਨੀਲ ਨਦੀ ਵਾਂਗ ਉੱਠੇਗੀ। ਇਹ ਭੜਕਿਆ ਜਾਵੇਗਾ ਅਤੇ ਫਿਰ ਮਿਸਰ ਦੀ ਨਦੀ ਵਾਂਗ ਡੁੱਬ ਜਾਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.