7“ਹੇ ਇਸਰਾਏਲੀਉ ਕੀ ਤੁਸੀਂ ਮੇਰੇ ਲਈ ਕੂਸ਼ੀਆਂ ਵਾਂਗ ਨਹੀਂ?” ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। “ਕੀ ਮੈਂ ਇਸਰਾਏਲ ਨੂੰ ਮਿਸਰ ਵਿੱਚੋਂ, ਫ਼ਲਿਸਤੀਆਂ ਨੂੰ ਕਫ਼ਤੋਰ ਸ਼ਹਿਰ ਵਿੱਚੋਂ ਅਤੇ ਅਰਾਮੀਆਂ ਨੂੰ ਕੀਰ ਸ਼ਹਿਰ ਵਿੱਚੋਂ ਕੱਢ ਕੇ ਨਹੀਂ ਲੈ ਆਇਆ?
8“ਯਕੀਨਨ ਪ੍ਰਭੂ ਯਾਹਵੇਹ ਦੀਆਂ ਨਜ਼ਰਾਂ ਪਾਪੀ ਰਾਜ ਉੱਤੇ ਹਨ। ਮੈਂ ਇਸਨੂੰ ਧਰਤੀ ਦੇ ਚਿਹਰੇ ਤੋਂ ਨਸ਼ਟ ਕਰ ਦਿਆਂਗਾ। ਫਿਰ ਵੀ ਮੈਂ ਯਾਕੋਬ ਦੇ ਘਰਾਣੇ ਨੂੰ ਪੂਰੀ ਤਰ੍ਹਾਂ ਨਾਸ਼ ਨਹੀਂ ਕਰਾਂਗਾ, ਯਾਹਵੇਹ ਦਾ ਵਾਕ ਹੈ।
9ਕਿਉਂ ਜੋ ਮੈਂ ਹੁਕਮ ਦੇਵਾਂਗਾ, ਅਤੇ ਮੈਂ ਇਸਰਾਏਲ ਦੇ ਘਰਾਣੇ ਨੂੰ ਸਾਰੀਆਂ ਕੌਮਾਂ ਵਿੱਚੋਂ ਐਂਵੇਂ ਛਾਣ ਸੁੱਟਾਂਗਾ ਜਿਵੇਂ ਅੰਨ ਛਾਨਣੀ ਵਿੱਚ ਛਾਣੀਦਾ ਹੈ ਅਤੇ ਇੱਕ ਦਾਣਾ ਵੀ ਧਰਤੀ ਤੇ ਨਾ ਡਿੱਗੇਗਾ।
10ਮੇਰੇ ਲੋਕਾਂ ਵਿੱਚ ਸਾਰੇ ਪਾਪੀ ਤਲਵਾਰ ਨਾਲ ਮਰ ਜਾਣਗੇ, ਉਹ ਸਾਰੇ ਜਿਹੜੇ ਕਹਿੰਦੇ ਹਨ, ਨਾ ਤਾਂ ਬਿਪਤਾ ਆਵੇਗੀ ਅਤੇ ਨਾ ਹੀ ਸਾਡਾ ਬਿਪਤਾ ਨਾਲ ਸਾਮ੍ਹਣਾ ਹੋਵੇਗਾ।
11“ਉਸ ਦਿਨ “ਮੈਂ ਦਾਵੀਦ ਦੇ ਡਿੱਗੇ ਹੋਏ ਡੇਰੇ ਨੂੰ ਮੁੜ ਤੋਂ ਸਥਾਪਿਤ ਕਰਾਂਗਾ ਮੈਂ ਇਸ ਦੀਆਂ ਟੁੱਟੀਆਂ ਹੋਈਆਂ ਕੰਧਾਂ ਨੂੰ ਮੁਰੰਮਤ ਕਰਾਂਗਾ, ਅਤੇ ਉਸ ਦੇ ਖੰਡਰਾਂ ਨੂੰ ਮੈਂ ਦੁਬਾਰਾ ਬਣਾਵਾਂਗਾ ਅਤੇ ਇਸ ਨੂੰ ਪਹਿਲਾਂ ਵਾਂਗ ਬਣਾਵਾਂਗਾ,