ਆਮੋਸ 9

“ਯਕੀਨਨ ਪ੍ਰਭੂ ਯਾਹਵੇਹ ਦੀਆਂ ਨਜ਼ਰਾਂ ਪਾਪੀ ਰਾਜ ਉੱਤੇ ਹਨ। ਮੈਂ ਇਸਨੂੰ ਧਰਤੀ ਦੇ ਚਿਹਰੇ ਤੋਂ ਨਸ਼ਟ ਕਰ ਦਿਆਂਗਾ। ਫਿਰ ਵੀ ਮੈਂ ਯਾਕੋਬ ਦੇ ਘਰਾਣੇ ਨੂੰ ਪੂਰੀ ਤਰ੍ਹਾਂ ਨਾਸ਼ ਨਹੀਂ ਕਰਾਂਗਾ, ਯਾਹਵੇਹ ਦਾ ਵਾਕ ਹੈ।

Amos 9:8 (UKJV) Behold, the eyes of the Lord GOD are upon the sinful kingdom, and I will destroy it from off the face of the earth; saving that I will not utterly destroy the house of Jacob, says the LORD.

6ਉਹ ਅਕਾਸ਼ ਵਿੱਚ ਆਪਣਾ ਉੱਚਾ ਮਹਿਲ ਬਣਾਉਂਦਾ ਹੈ ਅਤੇ ਧਰਤੀ ਉੱਤੇ ਉਸ ਦੀ ਨੀਂਹ ਰੱਖਦਾ ਹੈ। ਉਹ ਸਮੁੰਦਰ ਦੇ ਪਾਣੀਆਂ ਨੂੰ ਪੁਕਾਰਦਾ ਹੈ ਅਤੇ ਉਨ੍ਹਾਂ ਨੂੰ ਧਰਤੀ ਦੇ ਮੂੰਹ ਉੱਤੇ ਡੋਲ੍ਹਦਾ ਹੈ ਉਸਦਾ ਨਾਮ ਯਾਹਵੇਹ ਹੈ।

7“ਹੇ ਇਸਰਾਏਲੀਉ ਕੀ ਤੁਸੀਂ ਮੇਰੇ ਲਈ ਕੂਸ਼ੀਆਂ ਵਾਂਗ ਨਹੀਂ?” ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। “ਕੀ ਮੈਂ ਇਸਰਾਏਲ ਨੂੰ ਮਿਸਰ ਵਿੱਚੋਂ, ਫ਼ਲਿਸਤੀਆਂ ਨੂੰ ਕਫ਼ਤੋਰ ਸ਼ਹਿਰ ਵਿੱਚੋਂ ਅਤੇ ਅਰਾਮੀਆਂ ਨੂੰ ਕੀਰ ਸ਼ਹਿਰ ਵਿੱਚੋਂ ਕੱਢ ਕੇ ਨਹੀਂ ਲੈ ਆਇਆ?

8“ਯਕੀਨਨ ਪ੍ਰਭੂ ਯਾਹਵੇਹ ਦੀਆਂ ਨਜ਼ਰਾਂ ਪਾਪੀ ਰਾਜ ਉੱਤੇ ਹਨ। ਮੈਂ ਇਸਨੂੰ ਧਰਤੀ ਦੇ ਚਿਹਰੇ ਤੋਂ ਨਸ਼ਟ ਕਰ ਦਿਆਂਗਾ। ਫਿਰ ਵੀ ਮੈਂ ਯਾਕੋਬ ਦੇ ਘਰਾਣੇ ਨੂੰ ਪੂਰੀ ਤਰ੍ਹਾਂ ਨਾਸ਼ ਨਹੀਂ ਕਰਾਂਗਾ, ਯਾਹਵੇਹ ਦਾ ਵਾਕ ਹੈ।

9ਕਿਉਂ ਜੋ ਮੈਂ ਹੁਕਮ ਦੇਵਾਂਗਾ, ਅਤੇ ਮੈਂ ਇਸਰਾਏਲ ਦੇ ਘਰਾਣੇ ਨੂੰ ਸਾਰੀਆਂ ਕੌਮਾਂ ਵਿੱਚੋਂ ਐਂਵੇਂ ਛਾਣ ਸੁੱਟਾਂਗਾ ਜਿਵੇਂ ਅੰਨ ਛਾਨਣੀ ਵਿੱਚ ਛਾਣੀਦਾ ਹੈ ਅਤੇ ਇੱਕ ਦਾਣਾ ਵੀ ਧਰਤੀ ਤੇ ਨਾ ਡਿੱਗੇਗਾ।

10ਮੇਰੇ ਲੋਕਾਂ ਵਿੱਚ ਸਾਰੇ ਪਾਪੀ ਤਲਵਾਰ ਨਾਲ ਮਰ ਜਾਣਗੇ, ਉਹ ਸਾਰੇ ਜਿਹੜੇ ਕਹਿੰਦੇ ਹਨ, ਨਾ ਤਾਂ ਬਿਪਤਾ ਆਵੇਗੀ ਅਤੇ ਨਾ ਹੀ ਸਾਡਾ ਬਿਪਤਾ ਨਾਲ ਸਾਮ੍ਹਣਾ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.