ਆਮੋਸ 9

ਮੇਰੇ ਲੋਕਾਂ ਵਿੱਚ ਸਾਰੇ ਪਾਪੀ ਤਲਵਾਰ ਨਾਲ ਮਰ ਜਾਣਗੇ, ਉਹ ਸਾਰੇ ਜਿਹੜੇ ਕਹਿੰਦੇ ਹਨ, ਨਾ ਤਾਂ ਬਿਪਤਾ ਆਵੇਗੀ ਅਤੇ ਨਾ ਹੀ ਸਾਡਾ ਬਿਪਤਾ ਨਾਲ ਸਾਮ੍ਹਣਾ ਹੋਵੇਗਾ।

Amos 9:10 (UKJV) All the sinners of my people shall die by the sword, which say, The evil shall not overtake nor prevent us.

8“ਯਕੀਨਨ ਪ੍ਰਭੂ ਯਾਹਵੇਹ ਦੀਆਂ ਨਜ਼ਰਾਂ ਪਾਪੀ ਰਾਜ ਉੱਤੇ ਹਨ। ਮੈਂ ਇਸਨੂੰ ਧਰਤੀ ਦੇ ਚਿਹਰੇ ਤੋਂ ਨਸ਼ਟ ਕਰ ਦਿਆਂਗਾ। ਫਿਰ ਵੀ ਮੈਂ ਯਾਕੋਬ ਦੇ ਘਰਾਣੇ ਨੂੰ ਪੂਰੀ ਤਰ੍ਹਾਂ ਨਾਸ਼ ਨਹੀਂ ਕਰਾਂਗਾ, ਯਾਹਵੇਹ ਦਾ ਵਾਕ ਹੈ।

9ਕਿਉਂ ਜੋ ਮੈਂ ਹੁਕਮ ਦੇਵਾਂਗਾ, ਅਤੇ ਮੈਂ ਇਸਰਾਏਲ ਦੇ ਘਰਾਣੇ ਨੂੰ ਸਾਰੀਆਂ ਕੌਮਾਂ ਵਿੱਚੋਂ ਐਂਵੇਂ ਛਾਣ ਸੁੱਟਾਂਗਾ ਜਿਵੇਂ ਅੰਨ ਛਾਨਣੀ ਵਿੱਚ ਛਾਣੀਦਾ ਹੈ ਅਤੇ ਇੱਕ ਦਾਣਾ ਵੀ ਧਰਤੀ ਤੇ ਨਾ ਡਿੱਗੇਗਾ।

10ਮੇਰੇ ਲੋਕਾਂ ਵਿੱਚ ਸਾਰੇ ਪਾਪੀ ਤਲਵਾਰ ਨਾਲ ਮਰ ਜਾਣਗੇ, ਉਹ ਸਾਰੇ ਜਿਹੜੇ ਕਹਿੰਦੇ ਹਨ, ਨਾ ਤਾਂ ਬਿਪਤਾ ਆਵੇਗੀ ਅਤੇ ਨਾ ਹੀ ਸਾਡਾ ਬਿਪਤਾ ਨਾਲ ਸਾਮ੍ਹਣਾ ਹੋਵੇਗਾ।

11“ਉਸ ਦਿਨ “ਮੈਂ ਦਾਵੀਦ ਦੇ ਡਿੱਗੇ ਹੋਏ ਡੇਰੇ ਨੂੰ ਮੁੜ ਤੋਂ ਸਥਾਪਿਤ ਕਰਾਂਗਾ ਮੈਂ ਇਸ ਦੀਆਂ ਟੁੱਟੀਆਂ ਹੋਈਆਂ ਕੰਧਾਂ ਨੂੰ ਮੁਰੰਮਤ ਕਰਾਂਗਾ, ਅਤੇ ਉਸ ਦੇ ਖੰਡਰਾਂ ਨੂੰ ਮੈਂ ਦੁਬਾਰਾ ਬਣਾਵਾਂਗਾ ਅਤੇ ਇਸ ਨੂੰ ਪਹਿਲਾਂ ਵਾਂਗ ਬਣਾਵਾਂਗਾ,

12ਤਾਂ ਜੋ ਉਹ ਅਦੋਮ ਦੇ ਬਚੇ ਹੋਇਆਂ ਉੱਤੇ, ਸਗੋਂ ਸਾਰੀਆਂ ਕੌਮਾਂ ਉੱਤੇ ਕਾਬੂ ਪਾ ਲੈਣ, ਜਿਹੜੀਆਂ ਮੇਰੇ ਨਾਮ ਤੋਂ ਪੁਕਾਰੀਆਂ ਜਾਂਦੀਆਂ ਹਨ,” ਯਾਹਵੇਹ ਦਾ ਵਾਕ ਹੈ, ਜੋ ਇਨ੍ਹਾਂ ਗੱਲਾਂ ਪੂਰਾ ਕਰੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.