ਕੁਲੁੱਸੀਆਂ 2

ਜਦੋਂ ਤੁਸੀਂ ਆਪਣੇ ਪਾਪਾਂ ਅਤੇ ਆਪਣੇ ਸਰੀਰ ਦੀ ਸੁੰਨਤ ਵਿੱਚ ਮਰੇ ਹੋਏ ਸੀ, ਤਾਂ ਪਰਮੇਸ਼ਵਰ ਨੇ ਤੁਹਾਨੂੰ ਮਸੀਹ ਦੇ ਨਾਲ ਜੀਉਂਦਾ ਕੀਤਾ। ਉਸ ਨੇ ਸਾਡੇ ਸਾਰੇ ਪਾਪ ਮਾਫ਼ ਕਰ ਦਿੱਤੇ,

Colossians 2:13 (UKJV) And you, being dead in your sins and the uncircumcision of your flesh, has he quickened together with him, having forgiven you all trespasses;

11ਉਸ ਵਿੱਚ ਤੁਹਾਡੀ ਸੁੰਨਤ ਵੀ ਇੱਕ ਸੁੰਨਤ ਨਾਲ ਹੋਈ ਜੋ ਮਨੁੱਖੀ ਹੱਥਾਂ ਦੁਆਰਾ ਨਹੀਂ ਕੀਤੀ ਗਈ ਸੀ। ਤੁਹਾਡਾ ਸਾਰਾ ਸਰੀਰ ਆਪ ਦੁਆਰਾ ਤਿਆਗਿਆ ਗਿਆ ਸੀ ਜਦੋਂ ਤੁਸੀਂ ਮਸੀਹ ਦੁਆਰਾ ਸੁੰਨਤ ਕੀਤੇ ਗਏ,

12ਤੁਸੀਂ ਉਸ ਨਾਲ ਬਪਤਿਸਮੇ ਵਿੱਚ ਦਫ਼ਨਾਏ ਗਏ, ਉਸੇ ਤਰ੍ਹਾਂ ਤੁਸੀਂ ਪਰਮੇਸ਼ਵਰ ਦੇ ਕੰਮ ਵਿੱਚ ਵਿਸ਼ਵਾਸ ਦੁਆਰਾ ਉਸ ਨਾਲ ਜਿਵਾਲੇ ਗਏ ਹੋ।

13ਜਦੋਂ ਤੁਸੀਂ ਆਪਣੇ ਪਾਪਾਂ ਅਤੇ ਆਪਣੇ ਸਰੀਰ ਦੀ ਸੁੰਨਤ ਵਿੱਚ ਮਰੇ ਹੋਏ ਸੀ, ਤਾਂ ਪਰਮੇਸ਼ਵਰ ਨੇ ਤੁਹਾਨੂੰ ਮਸੀਹ ਦੇ ਨਾਲ ਜੀਉਂਦਾ ਕੀਤਾ। ਉਸ ਨੇ ਸਾਡੇ ਸਾਰੇ ਪਾਪ ਮਾਫ਼ ਕਰ ਦਿੱਤੇ,

14ਸਾਡੇ ਕਾਨੂੰਨੀ ਫਰਜਾਂ ਦੇ ਦੋਸ਼ ਨੂੰ ਰੱਦ ਕਰਦਿਆਂ, ਜੋ ਸਾਡੇ ਵਿਰੁੱਧ ਖੜ੍ਹਾ ਹੈ ਅਤੇ ਸਾਡੀ ਨਿੰਦਾ ਕਰਦਾ ਹੈ; ਪਰਮੇਸ਼ਵਰ ਨੇ ਇਸ ਨੂੰ ਸਲੀਬ ਦੇ ਉੱਤੇ ਟੰਗਿਆ, ਇਸ ਨੂੰ ਲੈ ਗਏ।

15ਅਤੇ ਸ਼ਕਤੀਆਂ ਅਤੇ ਅਧਿਕਾਰੀਆਂ ਨੂੰ ਹਥਿਆਰਬੰਦ ਕਰ ਦੇਣ ਤੋਂ ਬਾਅਦ, ਉਸ ਨੇ ਉਹਨਾਂ ਦਾ ਇੱਕ ਜਨਤਕ ਤਮਾਸ਼ਾ ਬਣਾਇਆ ਅਤੇ ਸਲੀਬ ਦੁਆਰਾ ਉਹਨਾਂ ਉੱਤੇ ਜਿੱਤ ਪ੍ਰਾਪਤ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.