ਕੁਲੁੱਸੀਆਂ 2

ਅਤੇ ਸ਼ਕਤੀਆਂ ਅਤੇ ਅਧਿਕਾਰੀਆਂ ਨੂੰ ਹਥਿਆਰਬੰਦ ਕਰ ਦੇਣ ਤੋਂ ਬਾਅਦ, ਉਸ ਨੇ ਉਹਨਾਂ ਦਾ ਇੱਕ ਜਨਤਕ ਤਮਾਸ਼ਾ ਬਣਾਇਆ ਅਤੇ ਸਲੀਬ ਦੁਆਰਾ ਉਹਨਾਂ ਉੱਤੇ ਜਿੱਤ ਪ੍ਰਾਪਤ ਕੀਤੀ।

Colossians 2:15 (UKJV) And having spoiled principalities and powers, he made a show of them openly, triumphing over them in it.

13ਜਦੋਂ ਤੁਸੀਂ ਆਪਣੇ ਪਾਪਾਂ ਅਤੇ ਆਪਣੇ ਸਰੀਰ ਦੀ ਸੁੰਨਤ ਵਿੱਚ ਮਰੇ ਹੋਏ ਸੀ, ਤਾਂ ਪਰਮੇਸ਼ਵਰ ਨੇ ਤੁਹਾਨੂੰ ਮਸੀਹ ਦੇ ਨਾਲ ਜੀਉਂਦਾ ਕੀਤਾ। ਉਸ ਨੇ ਸਾਡੇ ਸਾਰੇ ਪਾਪ ਮਾਫ਼ ਕਰ ਦਿੱਤੇ,

14ਸਾਡੇ ਕਾਨੂੰਨੀ ਫਰਜਾਂ ਦੇ ਦੋਸ਼ ਨੂੰ ਰੱਦ ਕਰਦਿਆਂ, ਜੋ ਸਾਡੇ ਵਿਰੁੱਧ ਖੜ੍ਹਾ ਹੈ ਅਤੇ ਸਾਡੀ ਨਿੰਦਾ ਕਰਦਾ ਹੈ; ਪਰਮੇਸ਼ਵਰ ਨੇ ਇਸ ਨੂੰ ਸਲੀਬ ਦੇ ਉੱਤੇ ਟੰਗਿਆ, ਇਸ ਨੂੰ ਲੈ ਗਏ।

15ਅਤੇ ਸ਼ਕਤੀਆਂ ਅਤੇ ਅਧਿਕਾਰੀਆਂ ਨੂੰ ਹਥਿਆਰਬੰਦ ਕਰ ਦੇਣ ਤੋਂ ਬਾਅਦ, ਉਸ ਨੇ ਉਹਨਾਂ ਦਾ ਇੱਕ ਜਨਤਕ ਤਮਾਸ਼ਾ ਬਣਾਇਆ ਅਤੇ ਸਲੀਬ ਦੁਆਰਾ ਉਹਨਾਂ ਉੱਤੇ ਜਿੱਤ ਪ੍ਰਾਪਤ ਕੀਤੀ।

16ਇਸ ਲਈ ਕਿਸੇ ਨੂੰ ਤੁਹਾਡੇ ਦੁਆਰਾ ਖਾਣ-ਪੀਣ, ਜਾਂ ਕਿਸੇ ਧਾਰਮਿਕ ਤਿਉਹਾਰ, ਨਵੇਂ ਚੰਦਰਮਾ ਦੇ ਜਸ਼ਨ ਜਾਂ ਸਬਤ ਦੇ ਦਿਨ ਦੇ ਅਧਾਰ ਤੇ ਤੁਹਾਡਾ ਨਿਆਂ ਨਾ ਕਰਨ ਦਿਓ।

17ਇਹ ਆਉਣ ਵਾਲੀਆਂ ਚੀਜ਼ਾਂ ਦਾ ਪਰਛਾਵਾਂ ਹਨ; ਹਕੀਕਤ, ਪਰ, ਮਸੀਹ ਵਿੱਚ ਪਾਇਆ ਗਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.