ਕੁਲੁੱਸੀਆਂ 2

ਇਸ ਲਈ ਕਿਸੇ ਨੂੰ ਤੁਹਾਡੇ ਦੁਆਰਾ ਖਾਣ-ਪੀਣ, ਜਾਂ ਕਿਸੇ ਧਾਰਮਿਕ ਤਿਉਹਾਰ, ਨਵੇਂ ਚੰਦਰਮਾ ਦੇ ਜਸ਼ਨ ਜਾਂ ਸਬਤ ਦੇ ਦਿਨ ਦੇ ਅਧਾਰ ਤੇ ਤੁਹਾਡਾ ਨਿਆਂ ਨਾ ਕਰਨ ਦਿਓ।

Colossians 2:16 (UKJV) Let no man therefore judge you in food, or in drink, or in respect of an holyday, or of the new moon, or of the sabbath days:

14ਸਾਡੇ ਕਾਨੂੰਨੀ ਫਰਜਾਂ ਦੇ ਦੋਸ਼ ਨੂੰ ਰੱਦ ਕਰਦਿਆਂ, ਜੋ ਸਾਡੇ ਵਿਰੁੱਧ ਖੜ੍ਹਾ ਹੈ ਅਤੇ ਸਾਡੀ ਨਿੰਦਾ ਕਰਦਾ ਹੈ; ਪਰਮੇਸ਼ਵਰ ਨੇ ਇਸ ਨੂੰ ਸਲੀਬ ਦੇ ਉੱਤੇ ਟੰਗਿਆ, ਇਸ ਨੂੰ ਲੈ ਗਏ।

15ਅਤੇ ਸ਼ਕਤੀਆਂ ਅਤੇ ਅਧਿਕਾਰੀਆਂ ਨੂੰ ਹਥਿਆਰਬੰਦ ਕਰ ਦੇਣ ਤੋਂ ਬਾਅਦ, ਉਸ ਨੇ ਉਹਨਾਂ ਦਾ ਇੱਕ ਜਨਤਕ ਤਮਾਸ਼ਾ ਬਣਾਇਆ ਅਤੇ ਸਲੀਬ ਦੁਆਰਾ ਉਹਨਾਂ ਉੱਤੇ ਜਿੱਤ ਪ੍ਰਾਪਤ ਕੀਤੀ।

16ਇਸ ਲਈ ਕਿਸੇ ਨੂੰ ਤੁਹਾਡੇ ਦੁਆਰਾ ਖਾਣ-ਪੀਣ, ਜਾਂ ਕਿਸੇ ਧਾਰਮਿਕ ਤਿਉਹਾਰ, ਨਵੇਂ ਚੰਦਰਮਾ ਦੇ ਜਸ਼ਨ ਜਾਂ ਸਬਤ ਦੇ ਦਿਨ ਦੇ ਅਧਾਰ ਤੇ ਤੁਹਾਡਾ ਨਿਆਂ ਨਾ ਕਰਨ ਦਿਓ।

17ਇਹ ਆਉਣ ਵਾਲੀਆਂ ਚੀਜ਼ਾਂ ਦਾ ਪਰਛਾਵਾਂ ਹਨ; ਹਕੀਕਤ, ਪਰ, ਮਸੀਹ ਵਿੱਚ ਪਾਇਆ ਗਿਆ ਹੈ।

18ਕੋਈ ਵੀ, ਜੋ ਨਿਮਰਤਾ ਦੇ ਪ੍ਰਦਰਸ਼ਨ ਅਤੇ ਦੂਤਾਂ ਦੀ ਪੂਜਾ ਵਿੱਚ ਲੀਨ ਹੈ, ਤੁਹਾਨੂੰ ਤੁਹਾਡੇ ਇਨਾਮ ਤੋਂ ਦੂਰ ਨਾ ਕਰੇ। ਅਜਿਹਾ ਵਿਅਕਤੀ ਆਪਣੇ ਦੇਖੇ ਹੋਏ ਬ੍ਰਹਮ ਦਰਸ਼ਨਾਂ ਦਾ ਵਿਸਥਾਰ ਨਾਲ ਵਰਣਨ ਕਰਦਾ ਹੈ ਅਤੇ ਖੋਖਲੀ ਦੁਨਿਆਵੀ ਸਮਝ ਨਾਲ ਫੁੱਲਿਆ ਹੋਇਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.