8ਪਰ ਹੁਣ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਤੋਂ ਦੂਰ ਰਹੋ, ਅਰਥਾਤ: ਗੁੱਸਾ, ਕ੍ਰੋਧ, ਬਦਨੀਤੀ, ਬਦਨਾਮੀ ਅਤੇ ਆਪਣੇ ਮੂੰਹੋਂ ਗੰਦੀਆਂ ਗਾਲਾਂ ਕੱਢਣੀਆਂ ਵੀ ਛੱਡ ਦਿਓ।
9ਇੱਕ-ਦੂਜੇ ਨਾਲ ਝੂਠ ਨਾ ਬੋਲੋ, ਕਿਉਂਕਿ ਤੁਸੀਂ ਆਪਣੇ ਪੁਰਾਣੇ ਸੁਭਾਅ ਨੂੰ ਉਸ ਦੀਆਂ ਕਰਨੀਆਂ ਸਮੇਤ ਛੱਡ ਦਿੱਤਾ ਹੈ।
10ਅਤੇ ਨਵੇਂ ਸੁਭਾਅ ਨੂੰ ਪਹਿਨ ਲਵੋ, ਜੋ ਪੂਰਨ ਗਿਆਨ ਲਈ ਆਪਣੇ ਸਿਰਜਣਹਾਰ ਦੇ ਸਰੂਪ ਦੇ ਉੱਤੇ ਨਵੀਨੀਕਰਣ ਕੀਤੀ ਜਾ ਰਹੀ ਹੈ।
11ਇੱਥੇ ਕੋਈ ਗ਼ੈਰ-ਯਹੂਦੀ, ਯਹੂਦੀ, ਸੁੰਨਤ ਕੀਤੇ ਜਾਂ ਅਸੁੰਨਤੇ, ਵਹਿਸ਼ੀ, ਸਿਥੀਅਨ, ਗੁਲਾਮ ਜਾਂ ਅਜ਼ਾਦ ਨਹੀਂ ਹਨ, ਪਰ ਮਸੀਹ ਸਭ ਕੁਝ ਹੈ, ਅਤੇ ਸਭ ਵਿੱਚ ਹੈ।
12ਇਸ ਲਈ, ਜਿਵੇਂ ਕਿ ਪਰਮੇਸ਼ਵਰ ਦੇ ਚੁਣੇ ਹੋਏ ਲੋਕ, ਪਵਿੱਤਰ ਅਤੇ ਪਿਆਰ ਦੇ ਤੌਰ ਤੇ ਪਿਆਰ ਕਰਦੇ ਹਨ, ਆਪਣੇ ਆਪ ਨੂੰ ਦਿਆਲੂ, ਦਯਾ, ਨਿਮਰਤਾ, ਨਰਮਾਈ ਅਤੇ ਸਬਰ ਨਾਲ ਪਹਿਨੋ।