6ਇਨ੍ਹਾਂ ਦੇ ਕਾਰਨ, ਪਰਮੇਸ਼ਵਰ ਦਾ ਕ੍ਰੋਧ ਆ ਰਿਹਾ ਹੈ।
7ਤੁਸੀਂ ਉਹਨਾਂ ਤਰੀਕਿਆਂ ਨਾਲ ਚੱਲਦੇ ਸੀ, ਜਿਸ ਜੀਵਨ ਵਿੱਚ ਤੁਸੀਂ ਪਹਿਲਾਂ ਜੀਉਂਦੇ ਸੀ।
8ਪਰ ਹੁਣ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਤੋਂ ਦੂਰ ਰਹੋ, ਅਰਥਾਤ: ਗੁੱਸਾ, ਕ੍ਰੋਧ, ਬਦਨੀਤੀ, ਬਦਨਾਮੀ ਅਤੇ ਆਪਣੇ ਮੂੰਹੋਂ ਗੰਦੀਆਂ ਗਾਲਾਂ ਕੱਢਣੀਆਂ ਵੀ ਛੱਡ ਦਿਓ।
9ਇੱਕ-ਦੂਜੇ ਨਾਲ ਝੂਠ ਨਾ ਬੋਲੋ, ਕਿਉਂਕਿ ਤੁਸੀਂ ਆਪਣੇ ਪੁਰਾਣੇ ਸੁਭਾਅ ਨੂੰ ਉਸ ਦੀਆਂ ਕਰਨੀਆਂ ਸਮੇਤ ਛੱਡ ਦਿੱਤਾ ਹੈ।
10ਅਤੇ ਨਵੇਂ ਸੁਭਾਅ ਨੂੰ ਪਹਿਨ ਲਵੋ, ਜੋ ਪੂਰਨ ਗਿਆਨ ਲਈ ਆਪਣੇ ਸਿਰਜਣਹਾਰ ਦੇ ਸਰੂਪ ਦੇ ਉੱਤੇ ਨਵੀਨੀਕਰਣ ਕੀਤੀ ਜਾ ਰਹੀ ਹੈ।