4ਜਦੋਂ ਮਸੀਹ, ਜਿਹੜਾ ਤੁਹਾਡਾ ਜੀਵਨ ਹੈ, ਪ੍ਰਗਟ ਹੋਵੇਂਗਾ, ਤਾਂ ਤੁਸੀਂ ਵੀ ਉਸ ਦੇ ਨਾਲ ਮਹਿਮਾ ਵਿੱਚ ਪ੍ਰਗਟ ਹੋਵੋਗੇ।
5ਇਸ ਲਈ, ਜੋ ਵੀ ਤੁਹਾਡੇ ਧਰਤੀ ਦੇ ਸੁਭਾਅ ਨਾਲ ਸੰਬੰਧਿਤ ਹੈ ਉਸ ਨੂੰ ਮਾਰ ਦਿਓ: ਜਿਨਸੀ ਅਨੈਤਿਕਤਾ, ਅਪਵਿੱਤਰਤਾ, ਵਾਸਨਾ, ਬੁਰਾਈਆਂ ਦੀਆਂ ਇੱਛਾਵਾਂ ਅਤੇ ਲਾਲਚ, ਜੋ ਮੂਰਤੀ ਪੂਜਾ ਹੈ।
6ਇਨ੍ਹਾਂ ਦੇ ਕਾਰਨ, ਪਰਮੇਸ਼ਵਰ ਦਾ ਕ੍ਰੋਧ ਆ ਰਿਹਾ ਹੈ।
7ਤੁਸੀਂ ਉਹਨਾਂ ਤਰੀਕਿਆਂ ਨਾਲ ਚੱਲਦੇ ਸੀ, ਜਿਸ ਜੀਵਨ ਵਿੱਚ ਤੁਸੀਂ ਪਹਿਲਾਂ ਜੀਉਂਦੇ ਸੀ।
8ਪਰ ਹੁਣ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਤੋਂ ਦੂਰ ਰਹੋ, ਅਰਥਾਤ: ਗੁੱਸਾ, ਕ੍ਰੋਧ, ਬਦਨੀਤੀ, ਬਦਨਾਮੀ ਅਤੇ ਆਪਣੇ ਮੂੰਹੋਂ ਗੰਦੀਆਂ ਗਾਲਾਂ ਕੱਢਣੀਆਂ ਵੀ ਛੱਡ ਦਿਓ।