ਦਾਨੀਏਲ 1

ਉਹ ਨੌਜਵਾਨ ਜੋ ਬਿਨਾਂ ਕਿਸੇ ਸਰੀਰਕ ਨੁਕਸ ਦੇ, ਸੁੰਦਰ ਅਤੇ ਹਰ ਕਿਸਮ ਦੀ ਸਿੱਖਿਆ ਦੇ ਯੋਗ ਹੋਣ, ਚੰਗੀ ਤਰ੍ਹਾਂ ਜਾਣੂ, ਜਲਦੀ ਸਮਝਣ ਵਾਲੇ ਅਤੇ ਰਾਜੇ ਦੇ ਮਹਿਲ ਵਿੱਚ ਸੇਵਾ ਕਰਨ ਦੇ ਯੋਗ ਹੋਣ। ਉਸ ਨੇ ਉਹਨਾਂ ਨੂੰ ਬਾਬੇਲੀਆਂ ਦੀ ਭਾਸ਼ਾ ਅਤੇ ਸਾਹਿਤ ਸਿਖਾਉਣਾ ਸੀ।

Daniel 1:4 (UKJV) Children in whom was no blemish, but well favoured, and skilful in all wisdom, and cunning in knowledge, and understanding science, and such as had ability in them to stand in the king's palace, and whom they might teach the learning and the tongue of the Chaldeans.

2ਤਦ ਪਰਮੇਸ਼ਵਰ ਨੇ ਯਹੂਦਾਹ ਦੇ ਰਾਜਾ ਯਹੋਯਾਕੀਮ ਨੂੰ ਅਤੇ ਪਰਮੇਸ਼ਵਰ ਦੇ ਘਰ ਦੇ ਕੁਝ ਭਾਂਡਿਆਂ ਨੂੰ ਉਹ ਦੇ ਅਧਿਕਾਰ ਵਿੱਚ ਕਰ ਦਿੱਤਾ। ਉਹ ਉਹਨਾਂ ਨੂੰ ਸ਼ਿਨਾਰ ਦੀ ਧਰਤੀ ਵਿੱਚ ਆਪਣੇ ਦੇਵਤੇ ਦੇ ਘਰ ਵਿੱਚ ਲੈ ਗਿਆ ਅਤੇ ਉਹਨਾਂ ਭਾਂਡਿਆਂ ਨੂੰ ਆਪਣੇ ਦੇਵਤਿਆਂ ਦੇ ਭੰਡਾਰ ਵਿੱਚ ਰੱਖ ਦਿੱਤਾ।

3ਤਦ ਰਾਜੇ ਨੇ ਆਪਣੇ ਦਰਬਾਰ ਦੇ ਅਧਿਕਾਰੀਆਂ ਦੇ ਮੁਖੀ ਅਸ਼ਪੇਨਾਜ਼ ਨੂੰ ਹੁਕਮ ਦਿੱਤਾ ਕਿ ਉਹ ਸ਼ਾਹੀ ਘਰਾਣੇ ਅਤੇ ਕੁਲੀਨ ਲੋਕਾਂ ਵਿੱਚੋਂ ਕੁਝ ਇਸਰਾਏਲੀਆਂ ਨੂੰ ਰਾਜੇ ਦੀ ਸੇਵਾ ਵਿੱਚ ਲਿਆਵੇ।

4ਉਹ ਨੌਜਵਾਨ ਜੋ ਬਿਨਾਂ ਕਿਸੇ ਸਰੀਰਕ ਨੁਕਸ ਦੇ, ਸੁੰਦਰ ਅਤੇ ਹਰ ਕਿਸਮ ਦੀ ਸਿੱਖਿਆ ਦੇ ਯੋਗ ਹੋਣ, ਚੰਗੀ ਤਰ੍ਹਾਂ ਜਾਣੂ, ਜਲਦੀ ਸਮਝਣ ਵਾਲੇ ਅਤੇ ਰਾਜੇ ਦੇ ਮਹਿਲ ਵਿੱਚ ਸੇਵਾ ਕਰਨ ਦੇ ਯੋਗ ਹੋਣ। ਉਸ ਨੇ ਉਹਨਾਂ ਨੂੰ ਬਾਬੇਲੀਆਂ ਦੀ ਭਾਸ਼ਾ ਅਤੇ ਸਾਹਿਤ ਸਿਖਾਉਣਾ ਸੀ।

5ਰਾਜੇ ਨੇ ਉਹਨਾਂ ਦੇ ਲਈ ਆਪਣੇ ਸੁਆਦਲੇ ਭੋਜਨ ਵਿੱਚੋਂ ਅਤੇ ਆਪਣੇ ਪੀਣ ਦੀ ਦਾਖਰਸ ਵਿੱਚੋਂ ਰੋਜ਼ਾਨਾ ਦਾ ਹਿੱਸਾ ਠਹਿਰਾਇਆ ਕਿ ਤਿੰਨਾਂ ਸਾਲਾਂ ਤੱਕ ਉਹਨਾਂ ਦਾ ਪਾਲਣ ਪੋਸ਼ਣ ਹੋਵੇ, ਤਾਂ ਜੋ ਅਖ਼ੀਰ ਨੂੰ ਉਹ ਰਾਜੇ ਦੇ ਸਨਮੁਖ ਪੇਸ਼ ਕੀਤੇ ਜਾਣ।

6ਜਿਨ੍ਹਾਂ ਨੂੰ ਚੁਣਿਆ ਗਿਆ ਸੀ ਉਹਨਾਂ ਵਿੱਚੋਂ ਕੁਝ ਯਹੂਦਾਹ ਤੋਂ ਸਨ: ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਿਯਾਹ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.