ਦਾਨੀਏਲ 1

ਜਿਨ੍ਹਾਂ ਨੂੰ ਚੁਣਿਆ ਗਿਆ ਸੀ ਉਹਨਾਂ ਵਿੱਚੋਂ ਕੁਝ ਯਹੂਦਾਹ ਤੋਂ ਸਨ: ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਿਯਾਹ।

Daniel 1:6 (UKJV) Now among these were of the children of Judah, Daniel, Hananiah, Mishael, and Azariah:

4ਉਹ ਨੌਜਵਾਨ ਜੋ ਬਿਨਾਂ ਕਿਸੇ ਸਰੀਰਕ ਨੁਕਸ ਦੇ, ਸੁੰਦਰ ਅਤੇ ਹਰ ਕਿਸਮ ਦੀ ਸਿੱਖਿਆ ਦੇ ਯੋਗ ਹੋਣ, ਚੰਗੀ ਤਰ੍ਹਾਂ ਜਾਣੂ, ਜਲਦੀ ਸਮਝਣ ਵਾਲੇ ਅਤੇ ਰਾਜੇ ਦੇ ਮਹਿਲ ਵਿੱਚ ਸੇਵਾ ਕਰਨ ਦੇ ਯੋਗ ਹੋਣ। ਉਸ ਨੇ ਉਹਨਾਂ ਨੂੰ ਬਾਬੇਲੀਆਂ ਦੀ ਭਾਸ਼ਾ ਅਤੇ ਸਾਹਿਤ ਸਿਖਾਉਣਾ ਸੀ।

5ਰਾਜੇ ਨੇ ਉਹਨਾਂ ਦੇ ਲਈ ਆਪਣੇ ਸੁਆਦਲੇ ਭੋਜਨ ਵਿੱਚੋਂ ਅਤੇ ਆਪਣੇ ਪੀਣ ਦੀ ਦਾਖਰਸ ਵਿੱਚੋਂ ਰੋਜ਼ਾਨਾ ਦਾ ਹਿੱਸਾ ਠਹਿਰਾਇਆ ਕਿ ਤਿੰਨਾਂ ਸਾਲਾਂ ਤੱਕ ਉਹਨਾਂ ਦਾ ਪਾਲਣ ਪੋਸ਼ਣ ਹੋਵੇ, ਤਾਂ ਜੋ ਅਖ਼ੀਰ ਨੂੰ ਉਹ ਰਾਜੇ ਦੇ ਸਨਮੁਖ ਪੇਸ਼ ਕੀਤੇ ਜਾਣ।

6ਜਿਨ੍ਹਾਂ ਨੂੰ ਚੁਣਿਆ ਗਿਆ ਸੀ ਉਹਨਾਂ ਵਿੱਚੋਂ ਕੁਝ ਯਹੂਦਾਹ ਤੋਂ ਸਨ: ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਿਯਾਹ।

7ਮੁੱਖ ਅਧਿਕਾਰੀ ਨੇ ਉਹਨਾਂ ਨੂੰ ਨਾਮ ਦਿੱਤੇ: ਦਾਨੀਏਲ ਦਾ ਨਾਮ ਬੇਲਟਸ਼ੱਸਰ; ਹਨਨਯਾਹ ਨੂੰ ਸ਼ਦਰਕ; ਮੀਸ਼ਾਏਲ ਨੂੰ ਮੇਸ਼ਕ; ਅਤੇ ਅਜ਼ਰਿਯਾਹ ਨੂੰ ਅਬਦ-ਨਗੋ ਆਖਿਆ।

8ਪਰ ਦਾਨੀਏਲ ਨੇ ਸ਼ਾਹੀ ਭੋਜਨ ਅਤੇ ਦਾਖਰਸ ਨਾਲ ਆਪਣੇ ਆਪ ਨੂੰ ਅਸ਼ੁੱਧ ਨਾ ਕਰਨ ਦਾ ਫ਼ੈਸਲਾ ਕੀਤਾ ਅਤੇ ਉਸਨੇ ਮੁੱਖ ਅਧਿਕਾਰੀ ਨੂੰ ਇਸ ਤਰ੍ਹਾਂ ਆਪਣੇ ਆਪ ਨੂੰ ਅਸ਼ੁੱਧ ਨਾ ਕਰਨ ਦੀ ਆਗਿਆ ਮੰਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.