ਦਾਨੀਏਲ 10

ਪਹਿਲੇ ਮਹੀਨੇ ਦੇ ਚੌਵੀਵੇਂ ਦਿਨ, ਜਦੋਂ ਮੈਂ ਵੱਡੀ ਨਦੀ, ਹਿੱਦਕਲ ਦੇ ਕੰਢੇ ਖਲੋਤਾ ਸੀ,

Daniel 10:4 (UKJV) And in the four and twentieth day of the first month, as I was by the side of the great river, which is Hiddekel;

2ਉਸ ਸਮੇਂ ਮੈਂ, ਦਾਨੀਏਲ, ਤਿੰਨ ਹਫ਼ਤਿਆਂ ਲਈ ਸੋਗ ਕੀਤਾ।

3ਮੈਂ ਕੋਈ ਪਸੰਦੀਦਾ ਭੋਜਨ ਨਹੀਂ ਖਾਧਾ; ਕੋਈ ਮਾਸ ਜਾਂ ਵਾਈਨ ਮੇਰੇ ਬੁੱਲ੍ਹਾਂ ਨੂੰ ਨਹੀਂ ਛੂਹਿਆ; ਅਤੇ ਤਿੰਨ ਹਫ਼ਤੇ ਪੂਰੇ ਹੋਣ ਤੱਕ ਮੈਂ ਕੋਈ ਲੋਸ਼ਨ ਨਹੀਂ ਵਰਤਿਆ।

4ਪਹਿਲੇ ਮਹੀਨੇ ਦੇ ਚੌਵੀਵੇਂ ਦਿਨ, ਜਦੋਂ ਮੈਂ ਵੱਡੀ ਨਦੀ, ਹਿੱਦਕਲ ਦੇ ਕੰਢੇ ਖਲੋਤਾ ਸੀ,

5ਮੈਂ ਉੱਪਰ ਤੱਕਿਆ ਅਤੇ ਉੱਥੇ ਮੇਰੇ ਸਾਹਮਣੇ ਇੱਕ ਮਨੁੱਖ ਸੂਤੀ ਦੇ ਕੱਪੜੇ ਪਹਿਨੇ ਹੋਏ ਸੀ, ਜਿਸ ਦੇ ਕੋਲ ਸੋਨੇ ਦੀ ਪੇਟੀ ਸੀ। ਉਸ ਦੀ ਕਮਰ ਦੁਆਲੇ ਉਫਾਜ਼।

6ਉਸ ਦਾ ਸਰੀਰ ਪੁਖਰਾਜ ਵਰਗਾ ਸੀ, ਉਸ ਦਾ ਚਿਹਰਾ ਬਿਜਲੀ ਵਰਗਾ ਸੀ, ਉਸ ਦੀਆਂ ਅੱਖਾਂ ਬਲਦੀਆਂ ਮਸ਼ਾਲਾਂ ਵਰਗੀਆਂ ਸਨ, ਉਸ ਦੀਆਂ ਬਾਹਾਂ ਅਤੇ ਲੱਤਾਂ ਸੜੇ ਹੋਏ ਪਿੱਤਲ ਦੀ ਚਮਕ ਵਰਗੀਆਂ ਸਨ, ਅਤੇ ਉਸ ਦੀ ਆਵਾਜ਼ ਭੀੜ ਦੀ ਆਵਾਜ਼ ਵਰਗੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.