ਦਾਨੀਏਲ 11

“ਉਹ ਇੱਕ ਵੱਡੀ ਫ਼ੌਜ ਨਾਲ ਦੱਖਣ ਦੇ ਰਾਜੇ ਦੇ ਵਿਰੁੱਧ ਆਪਣੀ ਤਾਕਤ ਅਤੇ ਹੌਂਸਲਾ ਵਧਾਵੇਗਾ। ਦੱਖਣ ਦਾ ਰਾਜਾ ਇੱਕ ਵੱਡੀ ਅਤੇ ਬਹੁਤ ਤਾਕਤਵਰ ਸੈਨਾ ਨਾਲ ਯੁੱਧ ਕਰੇਗਾ, ਪਰ ਉਹ ਆਪਣੇ ਵਿਰੁੱਧ ਘੜੀਆਂ ਗਈਆਂ ਸਾਜ਼ਿਸ਼ਾਂ ਦੇ ਕਾਰਨ ਖੜ੍ਹਾ ਨਹੀਂ ਹੋ ਸਕੇਗਾ।

Daniel 11:25 (UKJV) And he shall stir up his power and his courage against the king of the south with a great army; and the king of the south shall be stirred up to battle with a very great and mighty army; but he shall not stand: for they shall forecast devices against him.

23ਉਸ ਨਾਲ ਸਮਝੌਤਾ ਕਰਨ ਤੋਂ ਬਾਅਦ, ਉਹ ਧੋਖੇ ਨਾਲ ਕੰਮ ਕਰੇਗਾ, ਅਤੇ ਸਿਰਫ ਕੁਝ ਲੋਕਾਂ ਦੇ ਨਾਲ ਉਹ ਸੱਤਾ ਵਿੱਚ ਆਵੇਗਾ।

24ਜਦੋਂ ਸਭ ਤੋਂ ਅਮੀਰ ਸੂਬੇ ਸੁਰੱਖਿਅਤ ਮਹਿਸੂਸ ਕਰਦੇ ਹਨ, ਤਾਂ ਉਹ ਉਨ੍ਹਾਂ ਤੇ ਹਮਲਾ ਕਰੇਗਾ ਅਤੇ ਉਹ ਪ੍ਰਾਪਤ ਕਰੇਗਾ ਜੋ ਨਾ ਉਸ ਦੇ ਪਿਉ-ਦਾਦਿਆਂ ਨੇ ਕੀਤਾ ਅਤੇ ਨਾ ਹੀ ਉਸ ਦੇ ਪੁਰਖਿਆਂ ਨੇ ਕੀਤਾ। ਉਹ ਆਪਣੇ ਪੈਰੋਕਾਰਾਂ ਵਿੱਚ ਲੁੱਟ, ਲੁੱਟ ਅਤੇ ਦੌਲਤ ਵੰਡੇਗਾ। ਉਹ ਕਿਲ੍ਹਿਆਂ ਨੂੰ ਉਖਾੜ ਸੁੱਟਣ ਦੀ ਸਾਜ਼ਿਸ਼ ਰਚੇਗਾ-ਪਰ ਸਿਰਫ ਕੁਝ ਸਮੇਂ ਲਈ।

25“ਉਹ ਇੱਕ ਵੱਡੀ ਫ਼ੌਜ ਨਾਲ ਦੱਖਣ ਦੇ ਰਾਜੇ ਦੇ ਵਿਰੁੱਧ ਆਪਣੀ ਤਾਕਤ ਅਤੇ ਹੌਂਸਲਾ ਵਧਾਵੇਗਾ। ਦੱਖਣ ਦਾ ਰਾਜਾ ਇੱਕ ਵੱਡੀ ਅਤੇ ਬਹੁਤ ਤਾਕਤਵਰ ਸੈਨਾ ਨਾਲ ਯੁੱਧ ਕਰੇਗਾ, ਪਰ ਉਹ ਆਪਣੇ ਵਿਰੁੱਧ ਘੜੀਆਂ ਗਈਆਂ ਸਾਜ਼ਿਸ਼ਾਂ ਦੇ ਕਾਰਨ ਖੜ੍ਹਾ ਨਹੀਂ ਹੋ ਸਕੇਗਾ।

26ਜਿਹੜੇ ਲੋਕ ਰਾਜੇ ਦੇ ਪ੍ਰਬੰਧਾਂ ਵਿੱਚੋਂ ਖਾਂਦੇ ਹਨ ਉਹ ਉਸਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਨਗੇ; ਉਸ ਦੀ ਫ਼ੌਜ ਤਬਾਹ ਹੋ ਜਾਵੇਗੀ, ਅਤੇ ਬਹੁਤ ਸਾਰੇ ਯੁੱਧ ਵਿੱਚ ਡਿੱਗ ਪੈਣਗੇ।

27ਦੋਵੇਂ ਰਾਜੇ, ਆਪਣੇ ਦਿਲਾਂ ਨਾਲ ਬੁਰਾਈ ਉੱਤੇ ਝੁਕੇ ਹੋਏ, ਇੱਕੋ ਮੇਜ਼ ਤੇ ਬੈਠਣਗੇ ਅਤੇ ਇੱਕ-ਦੂਜੇ ਨਾਲ ਝੂਠ ਬੋਲਣਗੇ, ਪਰ ਕੋਈ ਫ਼ਾਇਦਾ ਨਹੀਂ ਹੋਵੇਗਾ, ਕਿਉਂਕਿ ਅੰਤ ਅਜੇ ਵੀ ਨਿਸ਼ਚਿਤ ਸਮੇਂ ਤੇ ਆਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.