ਦਾਨੀਏਲ 11

ਦੋਵੇਂ ਰਾਜੇ, ਆਪਣੇ ਦਿਲਾਂ ਨਾਲ ਬੁਰਾਈ ਉੱਤੇ ਝੁਕੇ ਹੋਏ, ਇੱਕੋ ਮੇਜ਼ ਤੇ ਬੈਠਣਗੇ ਅਤੇ ਇੱਕ-ਦੂਜੇ ਨਾਲ ਝੂਠ ਬੋਲਣਗੇ, ਪਰ ਕੋਈ ਫ਼ਾਇਦਾ ਨਹੀਂ ਹੋਵੇਗਾ, ਕਿਉਂਕਿ ਅੰਤ ਅਜੇ ਵੀ ਨਿਸ਼ਚਿਤ ਸਮੇਂ ਤੇ ਆਵੇਗਾ।

Daniel 11:27 (UKJV) And both of these kings' hearts shall be to do mischief, and they shall speak lies at the same table; but it shall not prosper: for yet the end shall be at the time appointed.

25“ਉਹ ਇੱਕ ਵੱਡੀ ਫ਼ੌਜ ਨਾਲ ਦੱਖਣ ਦੇ ਰਾਜੇ ਦੇ ਵਿਰੁੱਧ ਆਪਣੀ ਤਾਕਤ ਅਤੇ ਹੌਂਸਲਾ ਵਧਾਵੇਗਾ। ਦੱਖਣ ਦਾ ਰਾਜਾ ਇੱਕ ਵੱਡੀ ਅਤੇ ਬਹੁਤ ਤਾਕਤਵਰ ਸੈਨਾ ਨਾਲ ਯੁੱਧ ਕਰੇਗਾ, ਪਰ ਉਹ ਆਪਣੇ ਵਿਰੁੱਧ ਘੜੀਆਂ ਗਈਆਂ ਸਾਜ਼ਿਸ਼ਾਂ ਦੇ ਕਾਰਨ ਖੜ੍ਹਾ ਨਹੀਂ ਹੋ ਸਕੇਗਾ।

26ਜਿਹੜੇ ਲੋਕ ਰਾਜੇ ਦੇ ਪ੍ਰਬੰਧਾਂ ਵਿੱਚੋਂ ਖਾਂਦੇ ਹਨ ਉਹ ਉਸਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਨਗੇ; ਉਸ ਦੀ ਫ਼ੌਜ ਤਬਾਹ ਹੋ ਜਾਵੇਗੀ, ਅਤੇ ਬਹੁਤ ਸਾਰੇ ਯੁੱਧ ਵਿੱਚ ਡਿੱਗ ਪੈਣਗੇ।

27ਦੋਵੇਂ ਰਾਜੇ, ਆਪਣੇ ਦਿਲਾਂ ਨਾਲ ਬੁਰਾਈ ਉੱਤੇ ਝੁਕੇ ਹੋਏ, ਇੱਕੋ ਮੇਜ਼ ਤੇ ਬੈਠਣਗੇ ਅਤੇ ਇੱਕ-ਦੂਜੇ ਨਾਲ ਝੂਠ ਬੋਲਣਗੇ, ਪਰ ਕੋਈ ਫ਼ਾਇਦਾ ਨਹੀਂ ਹੋਵੇਗਾ, ਕਿਉਂਕਿ ਅੰਤ ਅਜੇ ਵੀ ਨਿਸ਼ਚਿਤ ਸਮੇਂ ਤੇ ਆਵੇਗਾ।

28ਉੱਤਰ ਦਾ ਰਾਜਾ ਵੱਡੀ ਦੌਲਤ ਨਾਲ ਆਪਣੇ ਦੇਸ਼ ਨੂੰ ਮੁੜ ਜਾਵੇਗਾ, ਪਰ ਉਸਦਾ ਦਿਲ ਪਵਿੱਤਰ ਨੇਮ ਦੇ ਵਿਰੁੱਧ ਹੋਵੇਗਾ। ਉਹ ਇਸ ਦੇ ਖਿਲਾਫ ਕਾਰਵਾਈ ਕਰੇਗਾ ਅਤੇ ਫਿਰ ਆਪਣੇ ਦੇਸ਼ ਪਰਤ ਜਾਵੇਗਾ।

29“ਨਿਯੁਕਤ ਸਮੇਂ ਤੇ ਉਹ ਦੁਬਾਰਾ ਦੱਖਣ ਉੱਤੇ ਹਮਲਾ ਕਰੇਗਾ, ਪਰ ਇਸ ਵਾਰ ਨਤੀਜਾ ਪਹਿਲਾਂ ਨਾਲੋਂ ਵੱਖਰਾ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.