ਦਾਨੀਏਲ 11

“ਨਿਯੁਕਤ ਸਮੇਂ ਤੇ ਉਹ ਦੁਬਾਰਾ ਦੱਖਣ ਉੱਤੇ ਹਮਲਾ ਕਰੇਗਾ, ਪਰ ਇਸ ਵਾਰ ਨਤੀਜਾ ਪਹਿਲਾਂ ਨਾਲੋਂ ਵੱਖਰਾ ਹੋਵੇਗਾ।

Daniel 11:29 (UKJV) At the time appointed he shall return, and come toward the south; but it shall not be as the former, or as the latter.

27ਦੋਵੇਂ ਰਾਜੇ, ਆਪਣੇ ਦਿਲਾਂ ਨਾਲ ਬੁਰਾਈ ਉੱਤੇ ਝੁਕੇ ਹੋਏ, ਇੱਕੋ ਮੇਜ਼ ਤੇ ਬੈਠਣਗੇ ਅਤੇ ਇੱਕ-ਦੂਜੇ ਨਾਲ ਝੂਠ ਬੋਲਣਗੇ, ਪਰ ਕੋਈ ਫ਼ਾਇਦਾ ਨਹੀਂ ਹੋਵੇਗਾ, ਕਿਉਂਕਿ ਅੰਤ ਅਜੇ ਵੀ ਨਿਸ਼ਚਿਤ ਸਮੇਂ ਤੇ ਆਵੇਗਾ।

28ਉੱਤਰ ਦਾ ਰਾਜਾ ਵੱਡੀ ਦੌਲਤ ਨਾਲ ਆਪਣੇ ਦੇਸ਼ ਨੂੰ ਮੁੜ ਜਾਵੇਗਾ, ਪਰ ਉਸਦਾ ਦਿਲ ਪਵਿੱਤਰ ਨੇਮ ਦੇ ਵਿਰੁੱਧ ਹੋਵੇਗਾ। ਉਹ ਇਸ ਦੇ ਖਿਲਾਫ ਕਾਰਵਾਈ ਕਰੇਗਾ ਅਤੇ ਫਿਰ ਆਪਣੇ ਦੇਸ਼ ਪਰਤ ਜਾਵੇਗਾ।

29“ਨਿਯੁਕਤ ਸਮੇਂ ਤੇ ਉਹ ਦੁਬਾਰਾ ਦੱਖਣ ਉੱਤੇ ਹਮਲਾ ਕਰੇਗਾ, ਪਰ ਇਸ ਵਾਰ ਨਤੀਜਾ ਪਹਿਲਾਂ ਨਾਲੋਂ ਵੱਖਰਾ ਹੋਵੇਗਾ।

30ਪੱਛਮੀ ਤੱਟਾਂ ਦੇ ਸਮੁੰਦਰੀ ਜਹਾਜ਼ ਉਸਦਾ ਵਿਰੋਧ ਕਰਨਗੇ, ਅਤੇ ਉਹ ਹਾਰ ਜਾਵੇਗਾ। ਫ਼ੇਰ ਉਹ ਵਾਪਸ ਮੁੜੇਗਾ ਅਤੇ ਪਵਿੱਤਰ ਨੇਮ ਦੇ ਵਿਰੁੱਧ ਆਪਣਾ ਗੁੱਸਾ ਕੱਢੇਗਾ। ਉਹ ਵਾਪਸ ਆਵੇਗਾ ਅਤੇ ਉਨ੍ਹਾਂ ਲੋਕਾਂ ਲਈ ਕਿਰਪਾ ਕਰੇਗਾ ਜੋ ਪਵਿੱਤਰ ਨੇਮ ਨੂੰ ਤਿਆਗ ਦਿੰਦੇ ਹਨ।

31“ਉਸਦੀਆਂ ਹਥਿਆਰਬੰਦ ਸੈਨਾਵਾਂ ਮੰਦਰ ਦੇ ਕਿਲੇ ਦੀ ਬੇਅਦਬੀ ਕਰਨ ਲਈ ਉੱਠਣਗੀਆਂ ਅਤੇ ਰੋਜ਼ਾਨਾ ਬਲੀਦਾਨ ਨੂੰ ਖਤਮ ਕਰ ਦੇਣਗੀਆਂ। ਫ਼ੇਰ ਉਹ ਉਸ ਘਿਣਾਉਣੀ ਚੀਜ਼ ਨੂੰ ਸਥਾਪਿਤ ਕਰਨਗੇ ਜੋ ਬਰਬਾਦੀ ਦਾ ਕਾਰਨ ਬਣਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.