26ਜਿਹੜੇ ਲੋਕ ਰਾਜੇ ਦੇ ਪ੍ਰਬੰਧਾਂ ਵਿੱਚੋਂ ਖਾਂਦੇ ਹਨ ਉਹ ਉਸਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਨਗੇ; ਉਸ ਦੀ ਫ਼ੌਜ ਤਬਾਹ ਹੋ ਜਾਵੇਗੀ, ਅਤੇ ਬਹੁਤ ਸਾਰੇ ਯੁੱਧ ਵਿੱਚ ਡਿੱਗ ਪੈਣਗੇ।
27ਦੋਵੇਂ ਰਾਜੇ, ਆਪਣੇ ਦਿਲਾਂ ਨਾਲ ਬੁਰਾਈ ਉੱਤੇ ਝੁਕੇ ਹੋਏ, ਇੱਕੋ ਮੇਜ਼ ਤੇ ਬੈਠਣਗੇ ਅਤੇ ਇੱਕ-ਦੂਜੇ ਨਾਲ ਝੂਠ ਬੋਲਣਗੇ, ਪਰ ਕੋਈ ਫ਼ਾਇਦਾ ਨਹੀਂ ਹੋਵੇਗਾ, ਕਿਉਂਕਿ ਅੰਤ ਅਜੇ ਵੀ ਨਿਸ਼ਚਿਤ ਸਮੇਂ ਤੇ ਆਵੇਗਾ।
28ਉੱਤਰ ਦਾ ਰਾਜਾ ਵੱਡੀ ਦੌਲਤ ਨਾਲ ਆਪਣੇ ਦੇਸ਼ ਨੂੰ ਮੁੜ ਜਾਵੇਗਾ, ਪਰ ਉਸਦਾ ਦਿਲ ਪਵਿੱਤਰ ਨੇਮ ਦੇ ਵਿਰੁੱਧ ਹੋਵੇਗਾ। ਉਹ ਇਸ ਦੇ ਖਿਲਾਫ ਕਾਰਵਾਈ ਕਰੇਗਾ ਅਤੇ ਫਿਰ ਆਪਣੇ ਦੇਸ਼ ਪਰਤ ਜਾਵੇਗਾ।
29“ਨਿਯੁਕਤ ਸਮੇਂ ਤੇ ਉਹ ਦੁਬਾਰਾ ਦੱਖਣ ਉੱਤੇ ਹਮਲਾ ਕਰੇਗਾ, ਪਰ ਇਸ ਵਾਰ ਨਤੀਜਾ ਪਹਿਲਾਂ ਨਾਲੋਂ ਵੱਖਰਾ ਹੋਵੇਗਾ।
30ਪੱਛਮੀ ਤੱਟਾਂ ਦੇ ਸਮੁੰਦਰੀ ਜਹਾਜ਼ ਉਸਦਾ ਵਿਰੋਧ ਕਰਨਗੇ, ਅਤੇ ਉਹ ਹਾਰ ਜਾਵੇਗਾ। ਫ਼ੇਰ ਉਹ ਵਾਪਸ ਮੁੜੇਗਾ ਅਤੇ ਪਵਿੱਤਰ ਨੇਮ ਦੇ ਵਿਰੁੱਧ ਆਪਣਾ ਗੁੱਸਾ ਕੱਢੇਗਾ। ਉਹ ਵਾਪਸ ਆਵੇਗਾ ਅਤੇ ਉਨ੍ਹਾਂ ਲੋਕਾਂ ਲਈ ਕਿਰਪਾ ਕਰੇਗਾ ਜੋ ਪਵਿੱਤਰ ਨੇਮ ਨੂੰ ਤਿਆਗ ਦਿੰਦੇ ਹਨ।