ਦਾਨੀਏਲ 11

“ਉਸਦੀਆਂ ਹਥਿਆਰਬੰਦ ਸੈਨਾਵਾਂ ਮੰਦਰ ਦੇ ਕਿਲੇ ਦੀ ਬੇਅਦਬੀ ਕਰਨ ਲਈ ਉੱਠਣਗੀਆਂ ਅਤੇ ਰੋਜ਼ਾਨਾ ਬਲੀਦਾਨ ਨੂੰ ਖਤਮ ਕਰ ਦੇਣਗੀਆਂ। ਫ਼ੇਰ ਉਹ ਉਸ ਘਿਣਾਉਣੀ ਚੀਜ਼ ਨੂੰ ਸਥਾਪਿਤ ਕਰਨਗੇ ਜੋ ਬਰਬਾਦੀ ਦਾ ਕਾਰਨ ਬਣਦੀ ਹੈ।

Daniel 11:31 (UKJV) And arms shall stand on his part, and they shall pollute the sanctuary of strength, and shall take away the daily sacrifice, and they shall place the abomination that makes desolate.

29“ਨਿਯੁਕਤ ਸਮੇਂ ਤੇ ਉਹ ਦੁਬਾਰਾ ਦੱਖਣ ਉੱਤੇ ਹਮਲਾ ਕਰੇਗਾ, ਪਰ ਇਸ ਵਾਰ ਨਤੀਜਾ ਪਹਿਲਾਂ ਨਾਲੋਂ ਵੱਖਰਾ ਹੋਵੇਗਾ।

30ਪੱਛਮੀ ਤੱਟਾਂ ਦੇ ਸਮੁੰਦਰੀ ਜਹਾਜ਼ ਉਸਦਾ ਵਿਰੋਧ ਕਰਨਗੇ, ਅਤੇ ਉਹ ਹਾਰ ਜਾਵੇਗਾ। ਫ਼ੇਰ ਉਹ ਵਾਪਸ ਮੁੜੇਗਾ ਅਤੇ ਪਵਿੱਤਰ ਨੇਮ ਦੇ ਵਿਰੁੱਧ ਆਪਣਾ ਗੁੱਸਾ ਕੱਢੇਗਾ। ਉਹ ਵਾਪਸ ਆਵੇਗਾ ਅਤੇ ਉਨ੍ਹਾਂ ਲੋਕਾਂ ਲਈ ਕਿਰਪਾ ਕਰੇਗਾ ਜੋ ਪਵਿੱਤਰ ਨੇਮ ਨੂੰ ਤਿਆਗ ਦਿੰਦੇ ਹਨ।

31“ਉਸਦੀਆਂ ਹਥਿਆਰਬੰਦ ਸੈਨਾਵਾਂ ਮੰਦਰ ਦੇ ਕਿਲੇ ਦੀ ਬੇਅਦਬੀ ਕਰਨ ਲਈ ਉੱਠਣਗੀਆਂ ਅਤੇ ਰੋਜ਼ਾਨਾ ਬਲੀਦਾਨ ਨੂੰ ਖਤਮ ਕਰ ਦੇਣਗੀਆਂ। ਫ਼ੇਰ ਉਹ ਉਸ ਘਿਣਾਉਣੀ ਚੀਜ਼ ਨੂੰ ਸਥਾਪਿਤ ਕਰਨਗੇ ਜੋ ਬਰਬਾਦੀ ਦਾ ਕਾਰਨ ਬਣਦੀ ਹੈ।

32ਚਾਪਲੂਸੀ ਨਾਲ ਉਹ ਉਨ੍ਹਾਂ ਲੋਕਾਂ ਨੂੰ ਭ੍ਰਿਸ਼ਟ ਕਰੇਗਾ ਜਿਨ੍ਹਾਂ ਨੇ ਨੇਮ ਦੀ ਉਲੰਘਣਾ ਕੀਤੀ ਹੈ, ਪਰ ਜਿਹੜੇ ਲੋਕ ਆਪਣੇ ਪਰਮੇਸ਼ਵਰ ਨੂੰ ਜਾਣਦੇ ਹਨ ਉਹ ਉਸ ਦਾ ਸਖ਼ਤੀ ਨਾਲ ਵਿਰੋਧ ਕਰਨਗੇ।

33“ਜਿਹੜੇ ਬੁੱਧੀਮਾਨ ਹਨ ਉਹ ਬਹੁਤਿਆਂ ਨੂੰ ਉਪਦੇਸ਼ ਦੇਣਗੇ, ਭਾਵੇਂ ਕੁਝ ਸਮੇਂ ਲਈ ਉਹ ਤਲਵਾਰ ਨਾਲ ਡਿੱਗਣਗੇ ਜਾਂ ਸਾੜ ਦਿੱਤੇ ਜਾਣਗੇ ਜਾਂ ਫੜੇ ਜਾਣਗੇ ਜਾਂ ਲੁੱਟੇ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.