ਦਾਨੀਏਲ 11

ਚਾਪਲੂਸੀ ਨਾਲ ਉਹ ਉਨ੍ਹਾਂ ਲੋਕਾਂ ਨੂੰ ਭ੍ਰਿਸ਼ਟ ਕਰੇਗਾ ਜਿਨ੍ਹਾਂ ਨੇ ਨੇਮ ਦੀ ਉਲੰਘਣਾ ਕੀਤੀ ਹੈ, ਪਰ ਜਿਹੜੇ ਲੋਕ ਆਪਣੇ ਪਰਮੇਸ਼ਵਰ ਨੂੰ ਜਾਣਦੇ ਹਨ ਉਹ ਉਸ ਦਾ ਸਖ਼ਤੀ ਨਾਲ ਵਿਰੋਧ ਕਰਨਗੇ।

Daniel 11:32 (UKJV) And such as do wickedly against the covenant shall he corrupt by flatteries: but the people that do know their God shall be strong, and do exploits.

30ਪੱਛਮੀ ਤੱਟਾਂ ਦੇ ਸਮੁੰਦਰੀ ਜਹਾਜ਼ ਉਸਦਾ ਵਿਰੋਧ ਕਰਨਗੇ, ਅਤੇ ਉਹ ਹਾਰ ਜਾਵੇਗਾ। ਫ਼ੇਰ ਉਹ ਵਾਪਸ ਮੁੜੇਗਾ ਅਤੇ ਪਵਿੱਤਰ ਨੇਮ ਦੇ ਵਿਰੁੱਧ ਆਪਣਾ ਗੁੱਸਾ ਕੱਢੇਗਾ। ਉਹ ਵਾਪਸ ਆਵੇਗਾ ਅਤੇ ਉਨ੍ਹਾਂ ਲੋਕਾਂ ਲਈ ਕਿਰਪਾ ਕਰੇਗਾ ਜੋ ਪਵਿੱਤਰ ਨੇਮ ਨੂੰ ਤਿਆਗ ਦਿੰਦੇ ਹਨ।

31“ਉਸਦੀਆਂ ਹਥਿਆਰਬੰਦ ਸੈਨਾਵਾਂ ਮੰਦਰ ਦੇ ਕਿਲੇ ਦੀ ਬੇਅਦਬੀ ਕਰਨ ਲਈ ਉੱਠਣਗੀਆਂ ਅਤੇ ਰੋਜ਼ਾਨਾ ਬਲੀਦਾਨ ਨੂੰ ਖਤਮ ਕਰ ਦੇਣਗੀਆਂ। ਫ਼ੇਰ ਉਹ ਉਸ ਘਿਣਾਉਣੀ ਚੀਜ਼ ਨੂੰ ਸਥਾਪਿਤ ਕਰਨਗੇ ਜੋ ਬਰਬਾਦੀ ਦਾ ਕਾਰਨ ਬਣਦੀ ਹੈ।

32ਚਾਪਲੂਸੀ ਨਾਲ ਉਹ ਉਨ੍ਹਾਂ ਲੋਕਾਂ ਨੂੰ ਭ੍ਰਿਸ਼ਟ ਕਰੇਗਾ ਜਿਨ੍ਹਾਂ ਨੇ ਨੇਮ ਦੀ ਉਲੰਘਣਾ ਕੀਤੀ ਹੈ, ਪਰ ਜਿਹੜੇ ਲੋਕ ਆਪਣੇ ਪਰਮੇਸ਼ਵਰ ਨੂੰ ਜਾਣਦੇ ਹਨ ਉਹ ਉਸ ਦਾ ਸਖ਼ਤੀ ਨਾਲ ਵਿਰੋਧ ਕਰਨਗੇ।

33“ਜਿਹੜੇ ਬੁੱਧੀਮਾਨ ਹਨ ਉਹ ਬਹੁਤਿਆਂ ਨੂੰ ਉਪਦੇਸ਼ ਦੇਣਗੇ, ਭਾਵੇਂ ਕੁਝ ਸਮੇਂ ਲਈ ਉਹ ਤਲਵਾਰ ਨਾਲ ਡਿੱਗਣਗੇ ਜਾਂ ਸਾੜ ਦਿੱਤੇ ਜਾਣਗੇ ਜਾਂ ਫੜੇ ਜਾਣਗੇ ਜਾਂ ਲੁੱਟੇ ਜਾਣਗੇ।

34ਜਦੋਂ ਉਹ ਡਿੱਗਦੇ ਹਨ, ਤਾਂ ਉਹਨਾਂ ਨੂੰ ਥੋੜੀ ਜਿਹੀ ਮਦਦ ਮਿਲੇਗੀ, ਅਤੇ ਬਹੁਤ ਸਾਰੇ ਜਿਹੜੇ ਇਮਾਨਦਾਰ ਨਹੀਂ ਹਨ ਉਹਨਾਂ ਨਾਲ ਜੁੜ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.