ਦਾਨੀਏਲ 2

ਅਤੇ ਕਿਹਾ: “ਪਰਮੇਸ਼ਵਰ ਦੇ ਨਾਮ ਦੀ ਸਦਾ ਲਈ ਉਸਤਤ ਹੋਵੇ; ਬੁੱਧ ਅਤੇ ਸ਼ਕਤੀ ਉਸ ਦੀ ਹੈ।

Daniel 2:20 (UKJV) Daniel answered and said, Blessed be the name of God for ever and ever: for wisdom and might are his:

18ਉਸ ਨੇ ਇਸ ਭੇਤ ਦੇ ਵਿਖੇ ਸਵਰਗ ਦੇ ਪਰਮੇਸ਼ਵਰ ਤੋਂ ਦਯਾ ਮੰਗੀ ਕਿ ਦਾਨੀਏਲ ਤੇ ਉਸ ਦੇ ਸਾਥੀ ਬਾਬੇਲ ਦੇ ਦੂਜੇ ਵਿਦਵਾਨਾਂ ਦੇ ਨਾਲ ਨਾਸ ਨਾ ਹੋਣ।

19ਰਾਤ ਦੇ ਦੌਰਾਨ ਦਾਨੀਏਲ ਨੂੰ ਇੱਕ ਦਰਸ਼ਣ ਵਿੱਚ ਭੇਤ ਪ੍ਰਗਟ ਹੋਇਆ। ਤਦ ਦਾਨੀਏਲ ਨੇ ਸਵਰਗ ਦੇ ਪਰਮੇਸ਼ਵਰ ਦੀ ਉਸਤਤ ਕੀਤੀ

20ਅਤੇ ਕਿਹਾ: “ਪਰਮੇਸ਼ਵਰ ਦੇ ਨਾਮ ਦੀ ਸਦਾ ਲਈ ਉਸਤਤ ਹੋਵੇ; ਬੁੱਧ ਅਤੇ ਸ਼ਕਤੀ ਉਸ ਦੀ ਹੈ।

21ਉਹ ਸਮੇਂ ਅਤੇ ਰੁੱਤਾਂ ਨੂੰ ਬਦਲਦਾ ਹੈ; ਉਹੀ ਰਾਜਿਆਂ ਨੂੰ ਹਟਾਉਂਦਾ ਅਤੇ ਨਿਯੁਕਤ ਕਰਦਾ ਹੈ, ਉਹ ਬੁੱਧਵਾਨਾਂ ਨੂੰ ਬੁੱਧ ਅਤੇ ਸਮਝਦਾਰ ਨੂੰ ਗਿਆਨ ਦਿੰਦਾ ਹੈ।

22ਉਹ ਡੂੰਘੀਆਂ ਅਤੇ ਲੁਕੀਆਂ ਚੀਜ਼ਾਂ ਨੂੰ ਪ੍ਰਗਟ ਕਰਦਾ ਹੈ; ਉਹ ਜਾਣਦਾ ਹੈ ਕਿ ਹਨੇਰੇ ਵਿੱਚ ਕੀ ਹੈ, ਅਤੇ ਚਾਨਣ ਉਸਦੇ ਨਾਲ ਰਹਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.