ਦਾਨੀਏਲ 2

ਉਹ ਸਮੇਂ ਅਤੇ ਰੁੱਤਾਂ ਨੂੰ ਬਦਲਦਾ ਹੈ; ਉਹੀ ਰਾਜਿਆਂ ਨੂੰ ਹਟਾਉਂਦਾ ਅਤੇ ਨਿਯੁਕਤ ਕਰਦਾ ਹੈ, ਉਹ ਬੁੱਧਵਾਨਾਂ ਨੂੰ ਬੁੱਧ ਅਤੇ ਸਮਝਦਾਰ ਨੂੰ ਗਿਆਨ ਦਿੰਦਾ ਹੈ।

Daniel 2:21 (UKJV) And he changes the times and the seasons: he removes kings, and sets up kings: he gives wisdom unto the wise, and knowledge to them that know understanding:

19ਰਾਤ ਦੇ ਦੌਰਾਨ ਦਾਨੀਏਲ ਨੂੰ ਇੱਕ ਦਰਸ਼ਣ ਵਿੱਚ ਭੇਤ ਪ੍ਰਗਟ ਹੋਇਆ। ਤਦ ਦਾਨੀਏਲ ਨੇ ਸਵਰਗ ਦੇ ਪਰਮੇਸ਼ਵਰ ਦੀ ਉਸਤਤ ਕੀਤੀ

20ਅਤੇ ਕਿਹਾ: “ਪਰਮੇਸ਼ਵਰ ਦੇ ਨਾਮ ਦੀ ਸਦਾ ਲਈ ਉਸਤਤ ਹੋਵੇ; ਬੁੱਧ ਅਤੇ ਸ਼ਕਤੀ ਉਸ ਦੀ ਹੈ।

21ਉਹ ਸਮੇਂ ਅਤੇ ਰੁੱਤਾਂ ਨੂੰ ਬਦਲਦਾ ਹੈ; ਉਹੀ ਰਾਜਿਆਂ ਨੂੰ ਹਟਾਉਂਦਾ ਅਤੇ ਨਿਯੁਕਤ ਕਰਦਾ ਹੈ, ਉਹ ਬੁੱਧਵਾਨਾਂ ਨੂੰ ਬੁੱਧ ਅਤੇ ਸਮਝਦਾਰ ਨੂੰ ਗਿਆਨ ਦਿੰਦਾ ਹੈ।

22ਉਹ ਡੂੰਘੀਆਂ ਅਤੇ ਲੁਕੀਆਂ ਚੀਜ਼ਾਂ ਨੂੰ ਪ੍ਰਗਟ ਕਰਦਾ ਹੈ; ਉਹ ਜਾਣਦਾ ਹੈ ਕਿ ਹਨੇਰੇ ਵਿੱਚ ਕੀ ਹੈ, ਅਤੇ ਚਾਨਣ ਉਸਦੇ ਨਾਲ ਰਹਿੰਦਾ ਹੈ।

23ਮੇਰੇ ਪੁਰਖਿਆਂ ਦੇ ਪਰਮੇਸ਼ਵਰ, ਮੈਂ ਤੇਰਾ ਧੰਨਵਾਦ ਕਰਦਾ ਹਾਂ ਅਤੇ ਉਸਤਤ ਕਰਦਾ ਹਾਂ: ਤੂੰ ਮੈਨੂੰ ਬੁੱਧ ਅਤੇ ਸ਼ਕਤੀ ਦਿੱਤੀ ਹੈ, ਤੂੰ ਮੈਨੂੰ ਦੱਸ ਦਿੱਤਾ ਹੈ ਜੋ ਅਸੀਂ ਤੁਹਾਡੇ ਤੋਂ ਮੰਗਿਆ ਹੈ, ਤੂੰ ਸਾਨੂੰ ਰਾਜੇ ਦੇ ਸੁਪਨੇ ਬਾਰੇ ਦੱਸਿਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.