ਦਾਨੀਏਲ 3

ਅਤੇ ਰਾਜਪਾਲਾਂ, ਪ੍ਰਧਾਨਾਂ, ਸਰਦਾਰਾਂ ਅਤੇ ਸ਼ਾਹੀ ਸਲਾਹਕਾਰਾਂ ਨੇ ਉਹਨਾਂ ਦੇ ਦੁਆਲੇ ਇਕੱਠੇ ਹੋ ਕੇ ਵੇਖਿਆ। ਉਹਨਾਂ ਨੇ ਦੇਖਿਆ ਕਿ ਅੱਗ ਨੇ ਉਹਨਾਂ ਦੇ ਸਰੀਰਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਸੀ, ਨਾ ਹੀ ਉਹਨਾਂ ਦੇ ਸਿਰ ਦਾ ਇੱਕ ਵਾਲ ਵੀ ਵਿਗੜਿਆ ਸੀ; ਨਾ ਹੀ ਉਹਨਾਂ ਦੇ ਕੱਪੜੇ ਸੜੇ ਸਨ ਅਤੇ ਨਾ ਉਹਨਾਂ ਤੋਂ ਅੱਗ ਦੇ ਜਲਣ ਦੀ ਬੋ ਆਉਂਦੀ ਸੀ।

Daniel 3:27 (UKJV) And the princes, governors, and captains, and the king's counsellors, being gathered together, saw these men, upon whose bodies the fire had no power, nor was an hair of their head singed, neither were their coats changed, nor the smell of fire had passed on them.

25ਉਸ ਨੇ ਕਿਹਾ, “ਦੇਖੋ! ਮੈਂ ਚਾਰ ਆਦਮੀਆਂ ਨੂੰ ਅੱਗ ਵਿੱਚ ਘੁੰਮਦੇ ਵੇਖਦਾ ਹਾਂ, ਬਿਨਾਂ ਕਿਸੇ ਨੁਕਸਾਨ ਦੇ ਅਤੇ ਚੌਥੇ ਦਾ ਸਰੂਪ ਪਰਮੇਸ਼ਵਰ ਦੇ ਪੁੱਤਰ ਜਿਹਾ ਹੈ।”

26ਤਦ ਨਬੂਕਦਨੱਸਰ ਬਲਦੀ ਹੋਈ ਭੱਠੀ ਦੇ ਕੋਲ ਪਹੁੰਚਿਆ ਅਤੇ ਉੱਚੀ-ਉੱਚੀ ਬੋਲਿਆ, “ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਅੱਤ ਮਹਾਨ ਪਰਮੇਸ਼ਵਰ ਦੇ ਸੇਵਕੋਂ, ਬਾਹਰ ਆ ਜਾਓ! ਐਧਰ ਆਓ!” ਤਦ ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਅੱਗ ਵਿੱਚੋਂ ਨਿੱਕਲ ਆਏ,

27ਅਤੇ ਰਾਜਪਾਲਾਂ, ਪ੍ਰਧਾਨਾਂ, ਸਰਦਾਰਾਂ ਅਤੇ ਸ਼ਾਹੀ ਸਲਾਹਕਾਰਾਂ ਨੇ ਉਹਨਾਂ ਦੇ ਦੁਆਲੇ ਇਕੱਠੇ ਹੋ ਕੇ ਵੇਖਿਆ। ਉਹਨਾਂ ਨੇ ਦੇਖਿਆ ਕਿ ਅੱਗ ਨੇ ਉਹਨਾਂ ਦੇ ਸਰੀਰਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਸੀ, ਨਾ ਹੀ ਉਹਨਾਂ ਦੇ ਸਿਰ ਦਾ ਇੱਕ ਵਾਲ ਵੀ ਵਿਗੜਿਆ ਸੀ; ਨਾ ਹੀ ਉਹਨਾਂ ਦੇ ਕੱਪੜੇ ਸੜੇ ਸਨ ਅਤੇ ਨਾ ਉਹਨਾਂ ਤੋਂ ਅੱਗ ਦੇ ਜਲਣ ਦੀ ਬੋ ਆਉਂਦੀ ਸੀ।

28ਤਦ ਨਬੂਕਦਨੱਸਰ ਨੇ ਆਖਿਆ, “ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਦੇ ਪਰਮੇਸ਼ਵਰ ਦੀ ਉਸਤਤ ਹੋਵੇ ਜਿਸ ਨੇ ਆਪਣਾ ਦੂਤ ਭੇਜਿਆ ਅਤੇ ਆਪਣੇ ਸੇਵਕਾਂ ਨੂੰ ਛੁਡਾਇਆ! ਉਹਨਾਂ ਨੇ ਉਸ ਉੱਤੇ ਭਰੋਸਾ ਕੀਤਾ ਅਤੇ ਰਾਜੇ ਦੇ ਹੁਕਮ ਦੀ ਉਲੰਘਣਾ ਕੀਤੀ ਅਤੇ ਆਪਣੇ ਖੁਦ ਦੇ ਪਰਮੇਸ਼ਵਰ ਨੂੰ ਛੱਡ ਕੇ ਕਿਸੇ ਵੀ ਦੇਵਤੇ ਦੀ ਸੇਵਾ ਜਾਂ ਉਪਾਸਨਾ ਕਰਨ ਦੀ ਬਜਾਏ ਆਪਣੇ ਪ੍ਰਾਣ ਦੇਣ ਲਈ ਤਿਆਰ ਸਨ।

29ਇਸ ਲਈ ਮੈਂ ਹੁਕਮ ਦਿੰਦਾ ਹਾਂ ਜੋ ਕਿਸੇ ਕੌਮ ਜਾਂ ਭਾਸ਼ਾ ਦੇ ਲੋਕ ਜੋ ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਦੇ ਪਰਮੇਸ਼ਵਰ ਦੇ ਵਿਰੁੱਧ ਕੁਝ ਬੋਲਦੇ ਹਨ, ਉਹਨਾਂ ਦੇ ਟੁਕੜੇ ਕਰ ਦਿੱਤੇ ਜਾਣ ਅਤੇ ਉਹਨਾਂ ਦੇ ਘਰ ਮਲਬੇ ਦੇ ਢੇਰ ਬਣਾ ਦਿੱਤੇ ਜਾਣ ਕਿਉਂ ਜੋ ਕੋਈ ਹੋਰ ਦੇਵਤਾ ਇਸ ਤਰ੍ਹਾਂ ਬਚਾ ਨਹੀਂ ਸਕਦਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.