ਦਾਨੀਏਲ 3

ਤਦ ਨਬੂਕਦਨੱਸਰ ਬਲਦੀ ਹੋਈ ਭੱਠੀ ਦੇ ਕੋਲ ਪਹੁੰਚਿਆ ਅਤੇ ਉੱਚੀ-ਉੱਚੀ ਬੋਲਿਆ, “ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਅੱਤ ਮਹਾਨ ਪਰਮੇਸ਼ਵਰ ਦੇ ਸੇਵਕੋਂ, ਬਾਹਰ ਆ ਜਾਓ! ਐਧਰ ਆਓ!” ਤਦ ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਅੱਗ ਵਿੱਚੋਂ ਨਿੱਕਲ ਆਏ,

Daniel 3:26 (UKJV) Then Nebuchadnezzar came near to the mouth of the burning fiery furnace, and spoke, and said, Shadrach, Meshach, and Abednego, all of you servants of the most high God, come forth, and come here. Then Shadrach, Meshach, and Abednego, came out of the midst of the fire.

24ਤਦ ਰਾਜਾ ਨਬੂਕਦਨੱਸਰ ਹੈਰਾਨ ਹੋ ਕੇ ਆਪਣੇ ਪੈਰਾਂ ਉੱਤੇ ਚੜ੍ਹਿਆ ਅਤੇ ਆਪਣੇ ਸਲਾਹਕਾਰਾਂ ਨੂੰ ਪੁੱਛਿਆ, “ਕੀ ਇੱਥੇ ਤਿੰਨ ਆਦਮੀ ਨਹੀਂ ਸਨ ਜਿਨ੍ਹਾਂ ਨੂੰ ਅਸੀਂ ਬੰਨ੍ਹ ਕੇ ਅੱਗ ਵਿੱਚ ਸੁੱਟ ਦਿੱਤਾ ਸੀ?” ਉਹਨਾਂ ਨੇ ਉੱਤਰ ਦਿੱਤਾ ਕਿ ਹਾਂ ਰਾਜਾ, “ਇਹ ਸੱਚ ਹੈ।”

25ਉਸ ਨੇ ਕਿਹਾ, “ਦੇਖੋ! ਮੈਂ ਚਾਰ ਆਦਮੀਆਂ ਨੂੰ ਅੱਗ ਵਿੱਚ ਘੁੰਮਦੇ ਵੇਖਦਾ ਹਾਂ, ਬਿਨਾਂ ਕਿਸੇ ਨੁਕਸਾਨ ਦੇ ਅਤੇ ਚੌਥੇ ਦਾ ਸਰੂਪ ਪਰਮੇਸ਼ਵਰ ਦੇ ਪੁੱਤਰ ਜਿਹਾ ਹੈ।”

26ਤਦ ਨਬੂਕਦਨੱਸਰ ਬਲਦੀ ਹੋਈ ਭੱਠੀ ਦੇ ਕੋਲ ਪਹੁੰਚਿਆ ਅਤੇ ਉੱਚੀ-ਉੱਚੀ ਬੋਲਿਆ, “ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਅੱਤ ਮਹਾਨ ਪਰਮੇਸ਼ਵਰ ਦੇ ਸੇਵਕੋਂ, ਬਾਹਰ ਆ ਜਾਓ! ਐਧਰ ਆਓ!” ਤਦ ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਅੱਗ ਵਿੱਚੋਂ ਨਿੱਕਲ ਆਏ,

27ਅਤੇ ਰਾਜਪਾਲਾਂ, ਪ੍ਰਧਾਨਾਂ, ਸਰਦਾਰਾਂ ਅਤੇ ਸ਼ਾਹੀ ਸਲਾਹਕਾਰਾਂ ਨੇ ਉਹਨਾਂ ਦੇ ਦੁਆਲੇ ਇਕੱਠੇ ਹੋ ਕੇ ਵੇਖਿਆ। ਉਹਨਾਂ ਨੇ ਦੇਖਿਆ ਕਿ ਅੱਗ ਨੇ ਉਹਨਾਂ ਦੇ ਸਰੀਰਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਸੀ, ਨਾ ਹੀ ਉਹਨਾਂ ਦੇ ਸਿਰ ਦਾ ਇੱਕ ਵਾਲ ਵੀ ਵਿਗੜਿਆ ਸੀ; ਨਾ ਹੀ ਉਹਨਾਂ ਦੇ ਕੱਪੜੇ ਸੜੇ ਸਨ ਅਤੇ ਨਾ ਉਹਨਾਂ ਤੋਂ ਅੱਗ ਦੇ ਜਲਣ ਦੀ ਬੋ ਆਉਂਦੀ ਸੀ।

28ਤਦ ਨਬੂਕਦਨੱਸਰ ਨੇ ਆਖਿਆ, “ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਦੇ ਪਰਮੇਸ਼ਵਰ ਦੀ ਉਸਤਤ ਹੋਵੇ ਜਿਸ ਨੇ ਆਪਣਾ ਦੂਤ ਭੇਜਿਆ ਅਤੇ ਆਪਣੇ ਸੇਵਕਾਂ ਨੂੰ ਛੁਡਾਇਆ! ਉਹਨਾਂ ਨੇ ਉਸ ਉੱਤੇ ਭਰੋਸਾ ਕੀਤਾ ਅਤੇ ਰਾਜੇ ਦੇ ਹੁਕਮ ਦੀ ਉਲੰਘਣਾ ਕੀਤੀ ਅਤੇ ਆਪਣੇ ਖੁਦ ਦੇ ਪਰਮੇਸ਼ਵਰ ਨੂੰ ਛੱਡ ਕੇ ਕਿਸੇ ਵੀ ਦੇਵਤੇ ਦੀ ਸੇਵਾ ਜਾਂ ਉਪਾਸਨਾ ਕਰਨ ਦੀ ਬਜਾਏ ਆਪਣੇ ਪ੍ਰਾਣ ਦੇਣ ਲਈ ਤਿਆਰ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.