11ਰੁੱਖ ਵੱਡਾ ਅਤੇ ਮਜ਼ਬੂਤ ਹੋਇਆ ਅਤੇ ਇਸ ਦੀ ਸਿਖਰ ਅਸਮਾਨ ਨੂੰ ਛੂਹ ਗਈ; ਇਹ ਧਰਤੀ ਦੇ ਸਿਰੇ ਤੱਕ ਦਿਖਾਈ ਦੇ ਰਿਹਾ ਸੀ।
12ਉਹ ਦੇ ਪੱਤੇ ਸੋਹਣੇ ਸਨ, ਉਹ ਦੇ ਫਲ ਬਹੁਤ ਸਨ, ਅਤੇ ਉਹ ਸਭਨਾਂ ਲਈ ਭੋਜਨ ਸੀ। ਇਸ ਦੇ ਹੇਠਾਂ ਜੰਗਲੀ ਜਾਨਵਰਾਂ ਨੂੰ ਪਨਾਹ ਮਿਲਦੀ ਸੀ ਅਤੇ ਪੰਛੀ ਇਸ ਦੀਆਂ ਟਾਹਣੀਆਂ ਵਿੱਚ ਰਹਿੰਦੇ ਸਨ; ਇਸ ਤੋਂ ਹਰ ਜੀਵ ਨੂੰ ਭੋਜਨ ਮਿਲਦਾ ਸੀ।
13“ਮੈਂ ਬਿਸਤਰੇ ਵਿੱਚ ਪਏ ਹੋਏ ਦਰਸ਼ਣਾਂ ਵਿੱਚ ਵੇਖਿਆ, ਮੈਂ ਵੇਖਿਆ, ਅਤੇ ਮੇਰੇ ਸਾਹਮਣੇ ਇੱਕ ਪਵਿੱਤਰ, ਦੂਤ, ਸਵਰਗ ਤੋਂ ਹੇਠਾਂ ਆ ਰਿਹਾ ਸੀ।
14ਉਸਨੇ ਉੱਚੀ ਆਵਾਜ਼ ਵਿੱਚ ਪੁਕਾਰਿਆ: ‘ਰੁੱਖ ਨੂੰ ਵੱਢੋ ਅਤੇ ਇਸ ਦੀਆਂ ਟਾਹਣੀਆਂ ਨੂੰ ਕੱਟ ਦਿਓ। ਇਸ ਦੇ ਪੱਤੇ ਲਾਹ ਦਿਓ ਅਤੇ ਇਸ ਦੇ ਫਲ ਖਿਲਾਰ ਦੋ। ਜਾਨਵਰ ਉਸ ਦੇ ਹੇਠੋਂ ਭੱਜ ਜਾਣ ਅਤੇ ਪੰਛੀ ਉਹ ਦੀਆਂ ਟਹਿਣੀਆਂ ਤੋਂ।
15ਪਰ ਉਹ ਦੀਆਂ ਜੜ੍ਹਾਂ ਦਾ ਮੁੱਢ ਜ਼ਮੀਨ ਵਿੱਚ ਛੱਡ ਦਿਓ ਸਗੋਂ ਲੋਹੇ ਤੇ ਪਿੱਤਲ ਦੇ ਸੰਮਾਂ ਨਾਲ ਬੰਨਿਆ ਹੋਇਆ ਜੰਗਲ ਦੇ ਹਰੇ ਘਾਹ ਵਿੱਚ ਰਹਿਣ ਦਿਓ “ ‘ਅਤੇ ਉਹ ਅਕਾਸ਼ ਦੀ ਤ੍ਰੇਲ ਨਾਲ ਤਰ ਹੋਵੇ ਅਤੇ ਉਹ ਦਾ ਹਿੱਸਾ ਜ਼ਮੀਨ ਦੇ ਘਾਹ ਵਿੱਚ ਪਸ਼ੂਆਂ ਦੇ ਨਾਲ ਹੋਵੇ।