ਦਾਨੀਏਲ 4

ਉਸਨੇ ਉੱਚੀ ਆਵਾਜ਼ ਵਿੱਚ ਪੁਕਾਰਿਆ: ‘ਰੁੱਖ ਨੂੰ ਵੱਢੋ ਅਤੇ ਇਸ ਦੀਆਂ ਟਾਹਣੀਆਂ ਨੂੰ ਕੱਟ ਦਿਓ। ਇਸ ਦੇ ਪੱਤੇ ਲਾਹ ਦਿਓ ਅਤੇ ਇਸ ਦੇ ਫਲ ਖਿਲਾਰ ਦੋ। ਜਾਨਵਰ ਉਸ ਦੇ ਹੇਠੋਂ ਭੱਜ ਜਾਣ ਅਤੇ ਪੰਛੀ ਉਹ ਦੀਆਂ ਟਹਿਣੀਆਂ ਤੋਂ।

Daniel 4:14 (UKJV) He cried aloud, and said thus, Hew down the tree, and cut off his branches, shake off his leaves, and scatter his fruit: let the beasts get away from under it, and the fowls from his branches:

12ਉਹ ਦੇ ਪੱਤੇ ਸੋਹਣੇ ਸਨ, ਉਹ ਦੇ ਫਲ ਬਹੁਤ ਸਨ, ਅਤੇ ਉਹ ਸਭਨਾਂ ਲਈ ਭੋਜਨ ਸੀ। ਇਸ ਦੇ ਹੇਠਾਂ ਜੰਗਲੀ ਜਾਨਵਰਾਂ ਨੂੰ ਪਨਾਹ ਮਿਲਦੀ ਸੀ ਅਤੇ ਪੰਛੀ ਇਸ ਦੀਆਂ ਟਾਹਣੀਆਂ ਵਿੱਚ ਰਹਿੰਦੇ ਸਨ; ਇਸ ਤੋਂ ਹਰ ਜੀਵ ਨੂੰ ਭੋਜਨ ਮਿਲਦਾ ਸੀ।

13“ਮੈਂ ਬਿਸਤਰੇ ਵਿੱਚ ਪਏ ਹੋਏ ਦਰਸ਼ਣਾਂ ਵਿੱਚ ਵੇਖਿਆ, ਮੈਂ ਵੇਖਿਆ, ਅਤੇ ਮੇਰੇ ਸਾਹਮਣੇ ਇੱਕ ਪਵਿੱਤਰ, ਦੂਤ, ਸਵਰਗ ਤੋਂ ਹੇਠਾਂ ਆ ਰਿਹਾ ਸੀ।

14ਉਸਨੇ ਉੱਚੀ ਆਵਾਜ਼ ਵਿੱਚ ਪੁਕਾਰਿਆ: ‘ਰੁੱਖ ਨੂੰ ਵੱਢੋ ਅਤੇ ਇਸ ਦੀਆਂ ਟਾਹਣੀਆਂ ਨੂੰ ਕੱਟ ਦਿਓ। ਇਸ ਦੇ ਪੱਤੇ ਲਾਹ ਦਿਓ ਅਤੇ ਇਸ ਦੇ ਫਲ ਖਿਲਾਰ ਦੋ। ਜਾਨਵਰ ਉਸ ਦੇ ਹੇਠੋਂ ਭੱਜ ਜਾਣ ਅਤੇ ਪੰਛੀ ਉਹ ਦੀਆਂ ਟਹਿਣੀਆਂ ਤੋਂ।

15ਪਰ ਉਹ ਦੀਆਂ ਜੜ੍ਹਾਂ ਦਾ ਮੁੱਢ ਜ਼ਮੀਨ ਵਿੱਚ ਛੱਡ ਦਿਓ ਸਗੋਂ ਲੋਹੇ ਤੇ ਪਿੱਤਲ ਦੇ ਸੰਮਾਂ ਨਾਲ ਬੰਨਿਆ ਹੋਇਆ ਜੰਗਲ ਦੇ ਹਰੇ ਘਾਹ ਵਿੱਚ ਰਹਿਣ ਦਿਓ “ ‘ਅਤੇ ਉਹ ਅਕਾਸ਼ ਦੀ ਤ੍ਰੇਲ ਨਾਲ ਤਰ ਹੋਵੇ ਅਤੇ ਉਹ ਦਾ ਹਿੱਸਾ ਜ਼ਮੀਨ ਦੇ ਘਾਹ ਵਿੱਚ ਪਸ਼ੂਆਂ ਦੇ ਨਾਲ ਹੋਵੇ।

16ਉਹ ਦਾ ਮਨ ਬਦਲੇ ਅਤੇ ਮਨੁੱਖ ਜਿਹਾ ਨਾ ਰਹੇ ਸਗੋਂ ਉਹ ਪਸ਼ੂ ਜਿਹਾ ਹੋ ਜਾਵੇ ਅਤੇ ਉਸ ਉੱਤੇ ਸੱਤ ਸਾਲ ਬੀਤ ਜਾਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.