ਦਾਨੀਏਲ 4

ਹੇ ਮਹਾਰਾਜ, ਤੁਸੀਂ ਉਹ ਰੁੱਖ ਹੋ! ਤੁਸੀਂ ਮਹਾਨ ਅਤੇ ਤਕੜੇ ਹੋ ਗਏ ਹੋ; ਤੁਹਾਡੀ ਮਹਾਨਤਾ ਅਕਾਸ਼ ਤੱਕ ਵਧ ਗਈ ਹੈ ਅਤੇ ਤੁਹਾਡੀ ਹਕੂਮਤ ਧਰਤੀ ਦੇ ਦੂਰ-ਦੁਰਾਡੇ ਹਿੱਸਿਆਂ ਤੱਕ ਫੈਲ ਗਈ ਹੈ।

Daniel 4:22 (UKJV) It is you, O king, that are grown and become strong: for your greatness is grown, and reachs unto heaven, and your dominion to the end of the earth.

20ਉਹ ਰੁੱਖ ਜੋ ਤੁਸੀਂ ਦੇਖਿਆ, ਉਹ ਵੱਡਾ ਅਤੇ ਮਜ਼ਬੂਤ ਸੀ, ਜਿਸ ਦੀ ਸਿਖਰ ਅਕਾਸ਼ ਨੂੰ ਛੂਹੰਦੀ ਸੀ, ਸਾਰੀ ਧਰਤੀ ਨੂੰ ਦਿਖਾਈ ਦਿੰਦੀ ਸੀ,

21ਸੁੰਦਰ ਪੱਤਿਆਂ ਅਤੇ ਭਰਪੂਰ ਫਲਾਂ ਨਾਲ, ਸਭਨਾਂ ਨੂੰ ਭੋਜਨ ਦਿੰਦਾ ਸੀ, ਜੰਗਲੀ ਜਾਨਵਰਾਂ ਨੂੰ ਪਨਾਹ ਦਿੰਦਾ ਸੀ ਅਤੇ ਜਿਹ ਦੀਆਂ ਟਹਿਣੀਆਂ ਵਿੱਚ ਅਕਾਸ਼ ਦੇ ਪੰਛੀ ਆਲ੍ਹਣੇ ਬਣਾਉਂਦੇ ਸਨ।

22ਹੇ ਮਹਾਰਾਜ, ਤੁਸੀਂ ਉਹ ਰੁੱਖ ਹੋ! ਤੁਸੀਂ ਮਹਾਨ ਅਤੇ ਤਕੜੇ ਹੋ ਗਏ ਹੋ; ਤੁਹਾਡੀ ਮਹਾਨਤਾ ਅਕਾਸ਼ ਤੱਕ ਵਧ ਗਈ ਹੈ ਅਤੇ ਤੁਹਾਡੀ ਹਕੂਮਤ ਧਰਤੀ ਦੇ ਦੂਰ-ਦੁਰਾਡੇ ਹਿੱਸਿਆਂ ਤੱਕ ਫੈਲ ਗਈ ਹੈ।

23“ਹੇ ਮਹਾਰਾਜ, ਤੁਸੀਂ ਜੋ ਇੱਕ ਪਵਿੱਤਰ ਪੁਰਖ, ਇੱਕ ਦੂਤ ਨੂੰ ਸਵਰਗ ਤੋਂ ਹੇਠਾਂ ਆਉਂਦਿਆਂ ਵੇਖਿਆ ਅਤੇ ਕਿਹਾ, ‘ਰੁੱਖ ਨੂੰ ਵੱਢੋ ਅਤੇ ਇਸ ਨੂੰ ਤਬਾਹ ਕਰ ਦਿਓ, ਪਰ ਟੁੰਡ ਨੂੰ ਲੋਹੇ ਅਤੇ ਪਿੱਤਲ ਨਾਲ ਬੰਨ੍ਹਿਆ ਹੋਇਆ, ਖੇਤ ਦੇ ਘਾਹ ਵਿੱਚ ਛੱਡ ਦਿਓ, ਜਦੋਂ ਤੱਕ ਕਿ ਇਸ ਦੀਆਂ ਜੜ੍ਹਾਂ ਜ਼ਮੀਨ ਅੰਦਰ ਰਹਿੰਦੀਆਂ ਹਨ। ਉਸਨੂੰ ਸਵਰਗ ਦੀ ਤ੍ਰੇਲ ਨਾਲ ਭਿੱਜ ਜਾਣ ਦਿਓ; ਉਸ ਨੂੰ ਜੰਗਲੀ ਜਾਨਵਰਾਂ ਦੇ ਨਾਲ ਰਹਿਣ ਦਿਓ, ਜਦੋਂ ਤੱਕ ਸੱਤ ਸਮੇਂ ਉਸ ਲਈ ਲੰਘ ਨਾ ਜਾਣ।’

24“ਹੇ ਮਹਾਰਾਜ, ਇਹ ਦਾ ਅਰਥ ਇਹ ਹੈ ਕਿ ਇੱਕ ਫ਼ਰਮਾਨ ਹੈ ਜੋ ਅੱਤ ਮਹਾਨ ਨੇ ਮੇਰੇ ਸੁਆਮੀ ਪਾਤਸ਼ਾਹ ਦੇ ਵਿਰੁੱਧ ਜਾਰੀ ਕੀਤਾ ਹੈ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.