18“ਇਹ ਉਹ ਸੁਪਨਾ ਹੈ ਜੋ ਮੈਂ, ਰਾਜਾ ਨਬੂਕਦਨੱਸਰ ਨੇ ਦੇਖਿਆ ਸੀ। ਹੁਣ, ਬੇਲਟਸ਼ੱਸਰ, ਮੈਨੂੰ ਦੱਸ ਇਸਦਾ ਕੀ ਅਰਥ ਹੈ, ਕਿਉਂਕਿ ਮੇਰੇ ਰਾਜ ਵਿੱਚ ਕੋਈ ਵੀ ਬੁੱਧੀਮਾਨ ਮੇਰੇ ਲਈ ਇਸਦਾ ਅਰਥ ਨਹੀਂ ਦਸ ਸਕਦਾ। ਪਰ ਤੂੰ ਦਸ ਸਕਦਾ ਹੈ, ਕਿਉਂਕਿ ਪਵਿੱਤਰ ਦੇਵਤਿਆਂ ਦੀ ਆਤਮਾ ਤੇਰੇ ਵਿੱਚ ਹੈ।”
19ਤਦ ਦਾਨੀਏਲ (ਜਿਸ ਨੂੰ ਬੇਲਟਸ਼ੱਸਰ ਵੀ ਕਿਹਾ ਜਾਂਦਾ ਹੈ) ਕੁਝ ਸਮੇਂ ਲਈ ਬਹੁਤ ਉਲਝਣ ਵਿੱਚ ਸੀ ਅਤੇ ਉਸਦੇ ਵਿਚਾਰਾਂ ਨੇ ਉਸਨੂੰ ਡਰਾਇਆ। ਇਸ ਲਈ ਰਾਜੇ ਨੇ ਕਿਹਾ, “ਬੇਲਟਸ਼ੱਸਰ, ਸੁਪਨੇ ਜਾਂ ਇਸਦੇ ਅਰਥਾਂ ਤੋਂ ਤੂੰ ਨਾ ਘਬਰਾਨਾ।” ਬੇਲਟਸ਼ੱਸਰ ਨੇ ਉੱਤਰ ਦਿੱਤਾ, “ਹੇ ਮੇਰੇ ਮਹਾਰਾਜ, ਜੇਕਰ ਇਹ ਸੁਫ਼ਨਾ ਤੇਰੇ ਨਾਲ ਵੈਰ ਰੱਖਣ ਵਾਲਿਆਂ ਦੇ ਲਈ ਤੇ ਉਹ ਦਾ ਅਰਥ ਤੇਰੇ ਵਿਰੋਧੀਆਂ ਲਈ ਹੋਵੇ!
20ਉਹ ਰੁੱਖ ਜੋ ਤੁਸੀਂ ਦੇਖਿਆ, ਉਹ ਵੱਡਾ ਅਤੇ ਮਜ਼ਬੂਤ ਸੀ, ਜਿਸ ਦੀ ਸਿਖਰ ਅਕਾਸ਼ ਨੂੰ ਛੂਹੰਦੀ ਸੀ, ਸਾਰੀ ਧਰਤੀ ਨੂੰ ਦਿਖਾਈ ਦਿੰਦੀ ਸੀ,
21ਸੁੰਦਰ ਪੱਤਿਆਂ ਅਤੇ ਭਰਪੂਰ ਫਲਾਂ ਨਾਲ, ਸਭਨਾਂ ਨੂੰ ਭੋਜਨ ਦਿੰਦਾ ਸੀ, ਜੰਗਲੀ ਜਾਨਵਰਾਂ ਨੂੰ ਪਨਾਹ ਦਿੰਦਾ ਸੀ ਅਤੇ ਜਿਹ ਦੀਆਂ ਟਹਿਣੀਆਂ ਵਿੱਚ ਅਕਾਸ਼ ਦੇ ਪੰਛੀ ਆਲ੍ਹਣੇ ਬਣਾਉਂਦੇ ਸਨ।
22ਹੇ ਮਹਾਰਾਜ, ਤੁਸੀਂ ਉਹ ਰੁੱਖ ਹੋ! ਤੁਸੀਂ ਮਹਾਨ ਅਤੇ ਤਕੜੇ ਹੋ ਗਏ ਹੋ; ਤੁਹਾਡੀ ਮਹਾਨਤਾ ਅਕਾਸ਼ ਤੱਕ ਵਧ ਗਈ ਹੈ ਅਤੇ ਤੁਹਾਡੀ ਹਕੂਮਤ ਧਰਤੀ ਦੇ ਦੂਰ-ਦੁਰਾਡੇ ਹਿੱਸਿਆਂ ਤੱਕ ਫੈਲ ਗਈ ਹੈ।