ਦਾਨੀਏਲ 4

ਤਦ ਦਾਨੀਏਲ (ਜਿਸ ਨੂੰ ਬੇਲਟਸ਼ੱਸਰ ਵੀ ਕਿਹਾ ਜਾਂਦਾ ਹੈ) ਕੁਝ ਸਮੇਂ ਲਈ ਬਹੁਤ ਉਲਝਣ ਵਿੱਚ ਸੀ ਅਤੇ ਉਸਦੇ ਵਿਚਾਰਾਂ ਨੇ ਉਸਨੂੰ ਡਰਾਇਆ। ਇਸ ਲਈ ਰਾਜੇ ਨੇ ਕਿਹਾ, “ਬੇਲਟਸ਼ੱਸਰ, ਸੁਪਨੇ ਜਾਂ ਇਸਦੇ ਅਰਥਾਂ ਤੋਂ ਤੂੰ ਨਾ ਘਬਰਾਨਾ।” ਬੇਲਟਸ਼ੱਸਰ ਨੇ ਉੱਤਰ ਦਿੱਤਾ, “ਹੇ ਮੇਰੇ ਮਹਾਰਾਜ, ਜੇਕਰ ਇਹ ਸੁਫ਼ਨਾ ਤੇਰੇ ਨਾਲ ਵੈਰ ਰੱਖਣ ਵਾਲਿਆਂ ਦੇ ਲਈ ਤੇ ਉਹ ਦਾ ਅਰਥ ਤੇਰੇ ਵਿਰੋਧੀਆਂ ਲਈ ਹੋਵੇ!

Daniel 4:19 (UKJV) Then Daniel, whose name was Belteshazzar, was astonished for one hour, and his thoughts troubled him. The king spoke, and said, Belteshazzar, let not the dream, or the interpretation thereof, trouble you. Belteshazzar answered and said, My lord, the dream be to them that hate you, and the interpretation thereof to yours enemies.

17“ ‘ਇਹ ਹੁਕਮ ਰਾਖਿਆਂ ਦੇ ਫ਼ੈਸਲੇ ਤੋਂ ਹੈ ਅਤੇ ਪਵਿੱਤਰ ਜਨਾਂ ਦੇ ਬਚਨ ਤੋਂ ਹੈ ਤਾਂ ਜੋ ਸਾਰੇ ਜੀਵ ਜਾਣ ਲੈਣ ਕਿ ਅੱਤ ਮਹਾਨ ਪਰਮੇਸ਼ਵਰ ਮਨੁੱਖਾਂ ਦੇ ਰਾਜ ਵਿੱਚ ਪ੍ਰਭੂਤਾ ਕਰਦਾ ਹੈ ਅਤੇ ਜਿਸ ਕਿਸੇ ਨੂੰ ਚਾਹੁੰਦਾ, ਉਸ ਨੂੰ ਦਿੰਦਾ ਹੈ ਸਗੋਂ ਸਭਨਾਂ ਤੋਂ ਨੀਵੇਂ ਆਦਮੀ ਨੂੰ ਉਸ ਉੱਤੇ ਖੜਾ ਕਰਦਾ ਹੈ।’

18“ਇਹ ਉਹ ਸੁਪਨਾ ਹੈ ਜੋ ਮੈਂ, ਰਾਜਾ ਨਬੂਕਦਨੱਸਰ ਨੇ ਦੇਖਿਆ ਸੀ। ਹੁਣ, ਬੇਲਟਸ਼ੱਸਰ, ਮੈਨੂੰ ਦੱਸ ਇਸਦਾ ਕੀ ਅਰਥ ਹੈ, ਕਿਉਂਕਿ ਮੇਰੇ ਰਾਜ ਵਿੱਚ ਕੋਈ ਵੀ ਬੁੱਧੀਮਾਨ ਮੇਰੇ ਲਈ ਇਸਦਾ ਅਰਥ ਨਹੀਂ ਦਸ ਸਕਦਾ। ਪਰ ਤੂੰ ਦਸ ਸਕਦਾ ਹੈ, ਕਿਉਂਕਿ ਪਵਿੱਤਰ ਦੇਵਤਿਆਂ ਦੀ ਆਤਮਾ ਤੇਰੇ ਵਿੱਚ ਹੈ।”

19ਤਦ ਦਾਨੀਏਲ (ਜਿਸ ਨੂੰ ਬੇਲਟਸ਼ੱਸਰ ਵੀ ਕਿਹਾ ਜਾਂਦਾ ਹੈ) ਕੁਝ ਸਮੇਂ ਲਈ ਬਹੁਤ ਉਲਝਣ ਵਿੱਚ ਸੀ ਅਤੇ ਉਸਦੇ ਵਿਚਾਰਾਂ ਨੇ ਉਸਨੂੰ ਡਰਾਇਆ। ਇਸ ਲਈ ਰਾਜੇ ਨੇ ਕਿਹਾ, “ਬੇਲਟਸ਼ੱਸਰ, ਸੁਪਨੇ ਜਾਂ ਇਸਦੇ ਅਰਥਾਂ ਤੋਂ ਤੂੰ ਨਾ ਘਬਰਾਨਾ।” ਬੇਲਟਸ਼ੱਸਰ ਨੇ ਉੱਤਰ ਦਿੱਤਾ, “ਹੇ ਮੇਰੇ ਮਹਾਰਾਜ, ਜੇਕਰ ਇਹ ਸੁਫ਼ਨਾ ਤੇਰੇ ਨਾਲ ਵੈਰ ਰੱਖਣ ਵਾਲਿਆਂ ਦੇ ਲਈ ਤੇ ਉਹ ਦਾ ਅਰਥ ਤੇਰੇ ਵਿਰੋਧੀਆਂ ਲਈ ਹੋਵੇ!

20ਉਹ ਰੁੱਖ ਜੋ ਤੁਸੀਂ ਦੇਖਿਆ, ਉਹ ਵੱਡਾ ਅਤੇ ਮਜ਼ਬੂਤ ਸੀ, ਜਿਸ ਦੀ ਸਿਖਰ ਅਕਾਸ਼ ਨੂੰ ਛੂਹੰਦੀ ਸੀ, ਸਾਰੀ ਧਰਤੀ ਨੂੰ ਦਿਖਾਈ ਦਿੰਦੀ ਸੀ,

21ਸੁੰਦਰ ਪੱਤਿਆਂ ਅਤੇ ਭਰਪੂਰ ਫਲਾਂ ਨਾਲ, ਸਭਨਾਂ ਨੂੰ ਭੋਜਨ ਦਿੰਦਾ ਸੀ, ਜੰਗਲੀ ਜਾਨਵਰਾਂ ਨੂੰ ਪਨਾਹ ਦਿੰਦਾ ਸੀ ਅਤੇ ਜਿਹ ਦੀਆਂ ਟਹਿਣੀਆਂ ਵਿੱਚ ਅਕਾਸ਼ ਦੇ ਪੰਛੀ ਆਲ੍ਹਣੇ ਬਣਾਉਂਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.