ਦਾਨੀਏਲ 4

“ਇਹ ਉਹ ਸੁਪਨਾ ਹੈ ਜੋ ਮੈਂ, ਰਾਜਾ ਨਬੂਕਦਨੱਸਰ ਨੇ ਦੇਖਿਆ ਸੀ। ਹੁਣ, ਬੇਲਟਸ਼ੱਸਰ, ਮੈਨੂੰ ਦੱਸ ਇਸਦਾ ਕੀ ਅਰਥ ਹੈ, ਕਿਉਂਕਿ ਮੇਰੇ ਰਾਜ ਵਿੱਚ ਕੋਈ ਵੀ ਬੁੱਧੀਮਾਨ ਮੇਰੇ ਲਈ ਇਸਦਾ ਅਰਥ ਨਹੀਂ ਦਸ ਸਕਦਾ। ਪਰ ਤੂੰ ਦਸ ਸਕਦਾ ਹੈ, ਕਿਉਂਕਿ ਪਵਿੱਤਰ ਦੇਵਤਿਆਂ ਦੀ ਆਤਮਾ ਤੇਰੇ ਵਿੱਚ ਹੈ।”

Daniel 4:18 (UKJV) This dream I king Nebuchadnezzar have seen. Now you, O Belteshazzar, declare the interpretation thereof, forasmuch as all the wise men of my kingdom are not able to make known unto me the interpretation: but you are able; for the spirit of the holy gods is in you.

16ਉਹ ਦਾ ਮਨ ਬਦਲੇ ਅਤੇ ਮਨੁੱਖ ਜਿਹਾ ਨਾ ਰਹੇ ਸਗੋਂ ਉਹ ਪਸ਼ੂ ਜਿਹਾ ਹੋ ਜਾਵੇ ਅਤੇ ਉਸ ਉੱਤੇ ਸੱਤ ਸਾਲ ਬੀਤ ਜਾਣ।

17“ ‘ਇਹ ਹੁਕਮ ਰਾਖਿਆਂ ਦੇ ਫ਼ੈਸਲੇ ਤੋਂ ਹੈ ਅਤੇ ਪਵਿੱਤਰ ਜਨਾਂ ਦੇ ਬਚਨ ਤੋਂ ਹੈ ਤਾਂ ਜੋ ਸਾਰੇ ਜੀਵ ਜਾਣ ਲੈਣ ਕਿ ਅੱਤ ਮਹਾਨ ਪਰਮੇਸ਼ਵਰ ਮਨੁੱਖਾਂ ਦੇ ਰਾਜ ਵਿੱਚ ਪ੍ਰਭੂਤਾ ਕਰਦਾ ਹੈ ਅਤੇ ਜਿਸ ਕਿਸੇ ਨੂੰ ਚਾਹੁੰਦਾ, ਉਸ ਨੂੰ ਦਿੰਦਾ ਹੈ ਸਗੋਂ ਸਭਨਾਂ ਤੋਂ ਨੀਵੇਂ ਆਦਮੀ ਨੂੰ ਉਸ ਉੱਤੇ ਖੜਾ ਕਰਦਾ ਹੈ।’

18“ਇਹ ਉਹ ਸੁਪਨਾ ਹੈ ਜੋ ਮੈਂ, ਰਾਜਾ ਨਬੂਕਦਨੱਸਰ ਨੇ ਦੇਖਿਆ ਸੀ। ਹੁਣ, ਬੇਲਟਸ਼ੱਸਰ, ਮੈਨੂੰ ਦੱਸ ਇਸਦਾ ਕੀ ਅਰਥ ਹੈ, ਕਿਉਂਕਿ ਮੇਰੇ ਰਾਜ ਵਿੱਚ ਕੋਈ ਵੀ ਬੁੱਧੀਮਾਨ ਮੇਰੇ ਲਈ ਇਸਦਾ ਅਰਥ ਨਹੀਂ ਦਸ ਸਕਦਾ। ਪਰ ਤੂੰ ਦਸ ਸਕਦਾ ਹੈ, ਕਿਉਂਕਿ ਪਵਿੱਤਰ ਦੇਵਤਿਆਂ ਦੀ ਆਤਮਾ ਤੇਰੇ ਵਿੱਚ ਹੈ।”

19ਤਦ ਦਾਨੀਏਲ (ਜਿਸ ਨੂੰ ਬੇਲਟਸ਼ੱਸਰ ਵੀ ਕਿਹਾ ਜਾਂਦਾ ਹੈ) ਕੁਝ ਸਮੇਂ ਲਈ ਬਹੁਤ ਉਲਝਣ ਵਿੱਚ ਸੀ ਅਤੇ ਉਸਦੇ ਵਿਚਾਰਾਂ ਨੇ ਉਸਨੂੰ ਡਰਾਇਆ। ਇਸ ਲਈ ਰਾਜੇ ਨੇ ਕਿਹਾ, “ਬੇਲਟਸ਼ੱਸਰ, ਸੁਪਨੇ ਜਾਂ ਇਸਦੇ ਅਰਥਾਂ ਤੋਂ ਤੂੰ ਨਾ ਘਬਰਾਨਾ।” ਬੇਲਟਸ਼ੱਸਰ ਨੇ ਉੱਤਰ ਦਿੱਤਾ, “ਹੇ ਮੇਰੇ ਮਹਾਰਾਜ, ਜੇਕਰ ਇਹ ਸੁਫ਼ਨਾ ਤੇਰੇ ਨਾਲ ਵੈਰ ਰੱਖਣ ਵਾਲਿਆਂ ਦੇ ਲਈ ਤੇ ਉਹ ਦਾ ਅਰਥ ਤੇਰੇ ਵਿਰੋਧੀਆਂ ਲਈ ਹੋਵੇ!

20ਉਹ ਰੁੱਖ ਜੋ ਤੁਸੀਂ ਦੇਖਿਆ, ਉਹ ਵੱਡਾ ਅਤੇ ਮਜ਼ਬੂਤ ਸੀ, ਜਿਸ ਦੀ ਸਿਖਰ ਅਕਾਸ਼ ਨੂੰ ਛੂਹੰਦੀ ਸੀ, ਸਾਰੀ ਧਰਤੀ ਨੂੰ ਦਿਖਾਈ ਦਿੰਦੀ ਸੀ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.