6ਤਦ ਰਾਜਾ ਘਬਰਾ ਗਿਆ ਅਤੇ ਉਹ ਦੀਆਂ ਚਿੰਤਾਂ ਨੇ ਉਹ ਨੂੰ ਪਰੇਸ਼ਾਨ ਕੀਤਾ ਐਥੋਂ ਤੱਕ ਕਿ ਉਹ ਦੇ ਲੱਕ ਦੇ ਜੋੜ ਢਿੱਲੇ ਪੈ ਗਏ ਤੇ ਉਹ ਦੇ ਗੋਡੇ ਇੱਕ-ਦੂਜੇ ਨਾਲ ਟਕਰਾਉਣ ਲੱਗ ਪਏ।
7ਰਾਜੇ ਨੇ ਉੱਚੀ ਆਵਾਜ਼ ਨਾਲ ਚਿੱਲਾ ਕੇ ਆਖਿਆ ਕਿ ਜੋਤਸ਼ੀਆਂ, ਕਸਦੀਆਂ ਤੇ ਅਗੰਮ ਵਿਦਵਾਨਾਂ ਨੂੰ ਲਿਆਓ! ਰਾਜੇ ਨੇ ਬਾਬੇਲ ਦੇ ਵਿਦਵਾਨਾਂ ਨੂੰ ਆਖਿਆ, “ਕਿ ਜੋ ਕੋਈ ਇਸ ਲਿਖਤ ਨੂੰ ਪੜ੍ਹੇ ਅਤੇ ਇਹ ਦਾ ਅਰਥ ਮੈਨੂੰ ਦੱਸੇ ਉਹ ਨੂੰ ਕਿਰਮਚੀ ਰੰਗ ਦਾ ਚੋਗਾ ਪਹਿਨਾਇਆ ਜਾਵੇਗਾ, ਉਹ ਦੇ ਗਲ਼ ਵਿੱਚ ਸੋਨੇ ਦਾ ਕੈਂਠਾ ਪਾਇਆ ਜਾਵੇਗਾ ਅਤੇ ਰਾਜ ਵਿੱਚ ਤੀਜੇ ਹਿੱਸੇ ਦਾ ਹਾਕਮ ਬਣੇਗਾ।”
8ਤਦ ਰਾਜੇ ਦੇ ਸਾਰੇ ਬੁੱਧੀਮਾਨ ਲੋਕ ਅੰਦਰ ਆਏ, ਪਰ ਉਹ ਲਿਖਤ ਨੂੰ ਨਾ ਪੜ੍ਹ ਸਕੇ ਅਤੇ ਨਾ ਹੀ ਰਾਜੇ ਨੂੰ ਦੱਸ ਸਕੇ ਕਿ ਇਸਦਾ ਕੀ ਅਰਥ ਹੈ।
9ਤਾਂ ਰਾਜਾ ਬੇਲਸ਼ੱਸਰ ਹੋਰ ਵੀ ਘਬਰਾ ਗਿਆ ਅਤੇ ਉਸ ਦਾ ਚਿਹਰਾ ਹੋਰ ਵੀ ਪੀਲਾ ਹੋ ਗਿਆ। ਉਸ ਦੇ ਪ੍ਰਧਾਨ ਵੀ ਹੋਰ ਹੈਰਾਨ ਸਨ।
10ਰਾਣੀ, ਰਾਜੇ ਅਤੇ ਉਸਦੇ ਪ੍ਰਧਾਨਾਂ ਦੀਆਂ ਆਵਾਜ਼ਾਂ ਸੁਣ ਕੇ, ਰਾਣੀ ਦਾਅਵਤ ਘਰ ਵਿੱਚ ਆਈ। ਉਸਨੇ ਕਿਹਾ, “ਪਾਤਸ਼ਾਹ ਸਦਾ ਜੀਉਂਦਾ ਰਹੇ! ਚਿੰਤਾ ਨਾ ਕਰ! ਨਾ ਤੇਰਾ ਚਿਹਰਾ ਇੰਨਾ ਫਿੱਕਾ ਪਵੇ!