17ਇੱਕ ਪੱਥਰ ਲਿਆਇਆ ਗਿਆ ਅਤੇ ਗੁਫ਼ਾ ਦੇ ਮੂੰਹ ਉੱਤੇ ਰੱਖਿਆ ਗਿਆ ਅਤੇ ਰਾਜੇ ਨੇ ਆਪਣੀ ਅਤੇ ਪ੍ਰਮੁੱਖ ਅਧਿਕਾਰੀਆਂ ਦੀ ਮੋਹਰ ਉਹ ਦੇ ਉੱਤੇ ਲਾ ਦਿੱਤੀ ਇਸ ਲਈ ਭਈ ਜੋ ਗੱਲ ਦਾਨੀਏਲ ਲਈ ਠਹਿਰਾਈ ਗਈ ਹੈ ਨਾ ਬਦਲੇ।
18ਫਿਰ ਰਾਜਾ ਆਪਣੇ ਮਹਿਲ ਨੂੰ ਪਰਤਿਆ ਅਤੇ ਬਿਨਾਂ ਖਾਧੇ ਅਤੇ ਬਿਨਾਂ ਕੋਈ ਮਨੋਰੰਜਨ ਕੀਤੇ ਰਾਤ ਕੱਟੀ। ਅਤੇ ਉਹ ਸੌਂ ਨਹੀਂ ਸਕਿਆ।
19ਤਦ ਰਾਜਾ ਮੂੰਹ ਹਨੇਰੇ ਹੀ ਉੱਠਿਆ ਅਤੇ ਛੇਤੀ ਨਾਲ ਸ਼ੇਰਾਂ ਦੀ ਗੁਫਾ ਵੱਲ ਗਿਆ।
20ਜਦੋਂ ਉਹ ਗੁਫ਼ਾ ਦੇ ਨੇੜੇ ਪਹੁੰਚਿਆ, ਉਸਨੇ ਦਾਨੀਏਲ ਨੂੰ ਦੁਖੀ ਆਵਾਜ਼ ਵਿੱਚ ਪੁਕਾਰਿਆ, “ਹੇ ਦਾਨੀਏਲ, ਜਿਉਂਦੇ ਪਰਮੇਸ਼ਵਰ ਦੇ ਸੇਵਕ, ਕੀ ਤੇਰਾ ਪਰਮੇਸ਼ਵਰ, ਜਿਸਦੀ ਤੂੰ ਨਿਰੰਤਰ ਸੇਵਾ ਕਰਦਾ ਹੈਂ, ਤੈਨੂੰ ਸ਼ੇਰਾਂ ਤੋਂ ਛੁਡਾ ਸਕਦਾ ਹੈ?”
21ਦਾਨੀਏਲ ਨੇ ਉੱਤਰ ਦਿੱਤਾ, “ਪਾਤਸ਼ਾਹ ਸਦਾ ਜੀਉਂਦਾ ਰਹੇ!