19ਤਦ ਰਾਜਾ ਮੂੰਹ ਹਨੇਰੇ ਹੀ ਉੱਠਿਆ ਅਤੇ ਛੇਤੀ ਨਾਲ ਸ਼ੇਰਾਂ ਦੀ ਗੁਫਾ ਵੱਲ ਗਿਆ।
20ਜਦੋਂ ਉਹ ਗੁਫ਼ਾ ਦੇ ਨੇੜੇ ਪਹੁੰਚਿਆ, ਉਸਨੇ ਦਾਨੀਏਲ ਨੂੰ ਦੁਖੀ ਆਵਾਜ਼ ਵਿੱਚ ਪੁਕਾਰਿਆ, “ਹੇ ਦਾਨੀਏਲ, ਜਿਉਂਦੇ ਪਰਮੇਸ਼ਵਰ ਦੇ ਸੇਵਕ, ਕੀ ਤੇਰਾ ਪਰਮੇਸ਼ਵਰ, ਜਿਸਦੀ ਤੂੰ ਨਿਰੰਤਰ ਸੇਵਾ ਕਰਦਾ ਹੈਂ, ਤੈਨੂੰ ਸ਼ੇਰਾਂ ਤੋਂ ਛੁਡਾ ਸਕਦਾ ਹੈ?”
21ਦਾਨੀਏਲ ਨੇ ਉੱਤਰ ਦਿੱਤਾ, “ਪਾਤਸ਼ਾਹ ਸਦਾ ਜੀਉਂਦਾ ਰਹੇ!
22ਮੇਰੇ ਪਰਮੇਸ਼ਵਰ ਨੇ ਆਪਣਾ ਦੂਤ ਭੇਜਿਆ ਅਤੇ ਉਸ ਨੇ ਸ਼ੇਰਾਂ ਦੇ ਮੂੰਹ ਬੰਦ ਕਰ ਦਿੱਤੇ। ਉਹਨਾਂ ਨੇ ਮੈਨੂੰ ਕੁਝ ਵੀ ਦੁਖੀ ਨਹੀਂ ਦਿੱਤਾ, ਕਿਉਂਕਿ ਮੈਂ ਉਸਦੀ ਨਿਗਾਹ ਵਿੱਚ ਨਿਰਦੋਸ਼ ਪਾਇਆ ਗਿਆ ਸੀ। ਨਾ ਹੀ ਮਹਾਰਾਜ, ਮੈਂ ਤੁਹਾਡੇ ਅੱਗੇ ਕਦੇ ਕੋਈ ਗਲਤ ਕੰਮ ਕੀਤਾ ਹੈ।”
23ਤਦ ਰਾਜਾ ਆਪਣੇ ਆਪ ਵਿੱਚ ਉਹ ਦੇ ਲਈ ਬਹੁਤ ਖੁਸ਼ ਹੋਇਆ ਅਤੇ ਆਗਿਆ ਦਿੱਤੀ ਕਿ ਦਾਨੀਏਲ ਨੂੰ ਉਸ ਗੁਫ਼ਾ ਵਿੱਚੋਂ ਕੱਢੋ, ਸੋ ਦਾਨੀਏਲ ਨੂੰ ਉਸ ਗੁਫ਼ਾ ਵਿੱਚੋਂ ਕੱਢਿਆ ਗਿਆ ਅਤੇ ਸ਼ੇਰਾਂ ਨੇ ਉਸਦਾ ਕੋਈ ਨੁਕਸਾਨ ਨਹੀਂ ਕੀਤਾ ਇਸ ਕਰਕੇ ਜੋ ਉਸ ਨੇ ਆਪਣੇ ਪਰਮੇਸ਼ਵਰ ਉੱਤੇ ਪਰਤੀਤ ਕੀਤੀ।