ਦਾਨੀਏਲ 6

ਜਦੋਂ ਉਹ ਗੁਫ਼ਾ ਦੇ ਨੇੜੇ ਪਹੁੰਚਿਆ, ਉਸਨੇ ਦਾਨੀਏਲ ਨੂੰ ਦੁਖੀ ਆਵਾਜ਼ ਵਿੱਚ ਪੁਕਾਰਿਆ, “ਹੇ ਦਾਨੀਏਲ, ਜਿਉਂਦੇ ਪਰਮੇਸ਼ਵਰ ਦੇ ਸੇਵਕ, ਕੀ ਤੇਰਾ ਪਰਮੇਸ਼ਵਰ, ਜਿਸਦੀ ਤੂੰ ਨਿਰੰਤਰ ਸੇਵਾ ਕਰਦਾ ਹੈਂ, ਤੈਨੂੰ ਸ਼ੇਰਾਂ ਤੋਂ ਛੁਡਾ ਸਕਦਾ ਹੈ?”

Daniel 6:20 (UKJV) And when he came to the den, he cried with a lamentable voice unto Daniel: and the king spoke and said to Daniel, O Daniel, servant of the living God, is your God, whom you serve continually, able to deliver you from the lions?

18ਫਿਰ ਰਾਜਾ ਆਪਣੇ ਮਹਿਲ ਨੂੰ ਪਰਤਿਆ ਅਤੇ ਬਿਨਾਂ ਖਾਧੇ ਅਤੇ ਬਿਨਾਂ ਕੋਈ ਮਨੋਰੰਜਨ ਕੀਤੇ ਰਾਤ ਕੱਟੀ। ਅਤੇ ਉਹ ਸੌਂ ਨਹੀਂ ਸਕਿਆ।

19ਤਦ ਰਾਜਾ ਮੂੰਹ ਹਨੇਰੇ ਹੀ ਉੱਠਿਆ ਅਤੇ ਛੇਤੀ ਨਾਲ ਸ਼ੇਰਾਂ ਦੀ ਗੁਫਾ ਵੱਲ ਗਿਆ।

20ਜਦੋਂ ਉਹ ਗੁਫ਼ਾ ਦੇ ਨੇੜੇ ਪਹੁੰਚਿਆ, ਉਸਨੇ ਦਾਨੀਏਲ ਨੂੰ ਦੁਖੀ ਆਵਾਜ਼ ਵਿੱਚ ਪੁਕਾਰਿਆ, “ਹੇ ਦਾਨੀਏਲ, ਜਿਉਂਦੇ ਪਰਮੇਸ਼ਵਰ ਦੇ ਸੇਵਕ, ਕੀ ਤੇਰਾ ਪਰਮੇਸ਼ਵਰ, ਜਿਸਦੀ ਤੂੰ ਨਿਰੰਤਰ ਸੇਵਾ ਕਰਦਾ ਹੈਂ, ਤੈਨੂੰ ਸ਼ੇਰਾਂ ਤੋਂ ਛੁਡਾ ਸਕਦਾ ਹੈ?”

21ਦਾਨੀਏਲ ਨੇ ਉੱਤਰ ਦਿੱਤਾ, “ਪਾਤਸ਼ਾਹ ਸਦਾ ਜੀਉਂਦਾ ਰਹੇ!

22ਮੇਰੇ ਪਰਮੇਸ਼ਵਰ ਨੇ ਆਪਣਾ ਦੂਤ ਭੇਜਿਆ ਅਤੇ ਉਸ ਨੇ ਸ਼ੇਰਾਂ ਦੇ ਮੂੰਹ ਬੰਦ ਕਰ ਦਿੱਤੇ। ਉਹਨਾਂ ਨੇ ਮੈਨੂੰ ਕੁਝ ਵੀ ਦੁਖੀ ਨਹੀਂ ਦਿੱਤਾ, ਕਿਉਂਕਿ ਮੈਂ ਉਸਦੀ ਨਿਗਾਹ ਵਿੱਚ ਨਿਰਦੋਸ਼ ਪਾਇਆ ਗਿਆ ਸੀ। ਨਾ ਹੀ ਮਹਾਰਾਜ, ਮੈਂ ਤੁਹਾਡੇ ਅੱਗੇ ਕਦੇ ਕੋਈ ਗਲਤ ਕੰਮ ਕੀਤਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.